:

ਪਿੰਡਾਂ ਦੀਆਂ ਵਿਕਾਸ ਯੋਜਨਾਵਾਂ ਉਲੀਕਣ ਸਮੇਂ ਬੱਚਿਆਂ ਅਤੇ ਔਰਤਾਂ ਦੀ ਹਿੱਸੇਦਾਰੀ ਜ਼ਰੂਰੀ ਬਣਾਉਣ ਦੇ ਨੁਕਤੇ ਦੱਸੇ


ਪਿੰਡਾਂ ਦੀਆਂ ਵਿਕਾਸ ਯੋਜਨਾਵਾਂ ਉਲੀਕਣ ਸਮੇਂ ਬੱਚਿਆਂ ਅਤੇ ਔਰਤਾਂ ਦੀ ਹਿੱਸੇਦਾਰੀ ਜ਼ਰੂਰੀ ਬਣਾਉਣ ਦੇ ਨੁਕਤੇ ਦੱਸੇ

* ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦਾ ਚਾਰ ਰੋਜ਼ਾ ਕੈਂਪ ਸਮਾਪਤ



ਬਰਨਾਲਾ

 

ਪਿੰਡਾਂ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦਾ ਚਾਰ ਰੋਜ਼ਾ ਕੈਂਪ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਲਗਾਇਆ ਗਿਆ ਜਿਸ ਵਿਚ ਰਿਸੋਰਸ ਪਰਸਨ ਰਣਧੀਰ ਸਿੰਘ ਮਾਨ, ਗਗਨਦੀਪ ਕੌਰ ਤੇ ਕਿਰਨ ਬਾਲਾ ਵਲੋਂ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਸੈਲਫ ਹੈਲਫ ਗਰੁੱਪਾਂ ਨਾਲ ਸਬੰਧਿਤ ਔਰਤਾਂ, ਅਧਿਆਪਕਾਵਾਂ ਅਤੇ ਸਿਹਤ ਵਿਭਾਗ ਦੇ ਕਾਮਿਆਂ ਨੂੰ ਪਿੰਡਾਂ ਵਿਚ ਵਿਕਾਸ ਯੋਜਨਾਵਾਂ ਉਲੀਕਣ ਸਮੇਂ ਬੱਚਿਆਂ ਅਤੇ ਔਰਤਾਂ ਨੂੰ ਭਾਗੀਦਾਰ ਯਕੀਨੀ ਬਣਾਉਣ ਲਈ ਨੁਕਤੇ ਦੱਸੇ ਗਏ। 

  ਇਸ ਮੌਕੇ ਪੁੱਜੇ ਬੀ.ਡੀ.ਪੀ.ਓ. ਬਰਨਾਲਾ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਟਰੇਨਿੰਗ ਕੈਂਪ ਵਿਚ ਬਲਾਕ ਦੇ ਪੇਂਡੂ ਵਿਕਾਸ ਨਾਲ ਸਬੰਧਿਤ ਵੱਖ-ਵੱਖ ਮੁਲਾਜ਼ਮਾਂ ਨੂੰ ਪਿੰਡਾਂ ਦੇ ਵਿਕਾਸ ਸਬੰਧੀ ਜੀ.ਪੀ.ਡੀ.ਪੀ. ਤਿਆਰ ਕਰਨ ਸਬੰਧੀ, ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਭੂਮਿਕਾ ਦਰਜ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਜੀ.ਪੀ.ਡੀ.ਪੀ. ਵਿਚ ਦਰਜ ਕਰਵਾਉਣ ਲਈ ਪਿੰਡਾਂ ਅੰਦਰ ਬਾਲ ਅਤੇ ਔਰਤ ਸਭਾਵਾਂ ਕੀਤੇ ਜਾਣ ਲਈ ਪ੍ਰੇਰਿਤ ਕੀਤਾ ਤੇ ਦੱਸੇ ਨੁਕਤਿਆਂ ਨੂੰ ਅਪਣਾਉਣ ਲਈ ਪਿੰਡਾਂ ਵਿਚ ਹੋ ਰਹੀਆਂ ਗਰਾਮ ਸਭਾਵਾਂ ਵਿਚ ਸ਼ਮੂਲੀਅਤ ਕਰਨ ਦਾ ਸੰਕਲਪ ਦਿਵਾਇਆ। ਇਸ ਮੌਕੇ ਅਕਾਊਟੈਂਟ ਵਿਜੈ ਕੁਮਾਰ, ਰਾਜ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਹਾਜ਼ਰ ਸਨ।