:

ਪੁਲਸ ਤੋਂ ਹੱਥ ਛੁਡਾ ਕੇ ਹੱਥਕੜੀ ਸਮੇਤ ਭੱਜਿਆ ਹਵਾਲਾਤੀ


ਪੁਲਸ ਤੋਂ ਹੱਥ ਛੁਡਾ ਕੇ ਹੱਥਕੜੀ ਸਮੇਤ ਭੱਜਿਆ ਹਵਾਲਾਤੀ 

ਲੁਧਿਆਣਾ

  ਪੁਲਸ ਤੋਂ ਹੱਥ ਛੁਡਾ ਕੇ ਹੱਥਕੜੀ ਸਮੇਤ ਭੱਜਿਆ ਹਵਾਲਾਤੀ, ਬਚਣ ਲਈ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਚੜ੍ਹਿਆ, ਚੌਕੀ ਮੁੰਡੀਆਂ ਦੀ ਪੁਲਸ ਮੁਲਜ਼ਮ ਨੂੰ ਜਾਂਚ ਦੌਰਾਨ ਲਿਆਈ ਸੀ, ਇਲਾਕੇ ਦੇ ਲੋਕਾਂ ਨੇ ਪਿੱਛਾ ਕਰ ਕੇ ਹਵਾਲਾਤੀ ਨੂੰ ਫੜ ਕੇ ਪਹਿਲਾਂ ਕੀਤੀ ਛਿੱਤਰ-ਪਰੇਡ, ਫਿਰ ਕੀਤਾ ਪੁਲਸ ਹਵਾਲੇ ਚੌਕੀ ਮੁੰਡੀਆਂ ਦੀ ਪੁਲਸ ਇਕ ਚੋਰ ਨੂੰ ਜਾਂਚ ਲਈ ਬੱਸ ਅੱਡਾ ਸਥਿਤ ਇਕ ਹੋਟਲ 'ਚ ਲੈ ਕੇ ਗਈ ਸੀ, ਜਿਥੋਂ ਪੁਲਸ ਮੁਲਾਜ਼ਮਾਂ ਤੋਂ ਹੱਥ ਛੁਡਾ ਕੇ ਚੋਰ ਹੱਥਕੜੀ ਸਮੇਤ ਭੱਜ ਗਿਆ। 

ਮੁਲਜ਼ਮ ਦੇ ਇੰਝ ਭੱਜਣ 'ਤੇ ਪੁਲਸ ਮੁਲਾਜ਼ਮਾਂ ਦੇ ਸਾਹ ਫੁੱਲ ਗਏ। ਉਨ੍ਹਾਂ ਨੇ ਮੁਲਜ਼ਮ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਹ ਜਵਾਹਰ ਨਗਰ ਕੈਂਪ ਦੀਆਂ ਭੀੜੀਆਂ ਗਲੀਆਂ ਦਾ ਫਾਇਦਾ ਉਠਾਉਂਦੇ ਹੋਏ ਇਕ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਚੜ੍ਹ ਗਿਆ, ਜਿਥੇ ਇਲਾਕੇ ਦੇ ਕੁੱਝ ਲੋਕਾਂ ਨੇ ਪਿੱਛਾ ਕਰ ਕੇ ਤੀਜੀ ਮੰਜ਼ਿਲ ਤੋਂ ਮੁਲਜ਼ਮ ਨੂੰ ਦਬੋਚ ਲਿਆ। ਪੁਲਸ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਮੁਲਜ਼ਮ ਦੀ ਚੰਗੀ ਛਿੱਤਰ-ਪਰੇਡ ਕੀਤੀ. ਫਿਰ ਪੁਲਸ ਹਵਾਲੇ ਕਰ ਦਿੱਤਾ। ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਪੁਲਸ ਮੁਲਾਜ਼ਮਾਂ ਦੇ ਸਾਹ 'ਚ ਸਾਹ ਆਇਆ।ਮੁਲਾਜ਼ਮ ਤੋਂ ਹੱਥ ਛੁਡਾਇਆ ਤੇ ਕਾਰ 'ਚੋਂ ਨਿਕਲ ਕੇ ਬਾਹਰ ਭੱਜ ਗਿਆ। ਉਸ ਨੂੰ ਪਾਉਣਾ ਸ਼ੁਰੂ ਕੀਤਾ। ਭੱਜਦੇ ਦੇਖ ਕੇ ਪੁਲਸ ਮੁਲਾਜ਼ਮ ਨੇ ਰੌਲਾ

ਮੁਲਜ਼ਮ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਇਕ ਮੋਬਾਈਲ ਬੱਸ ਅੱਡੇ ਨੇੜੇ ਹੋਟਲ 'ਚ ਕੰਮ ਕਰਨ ਵਾਲੇ ਨੌਜਵਾਨ ਨੂੰ ਵੇਚਿਆ ਸੀ। ਇਸ ਲਈ ਚੌਕੀ ਮੁਲਾਜ਼ਮ ਉਸ ਨੂੰ ਲੈ ਕੇ ਚੋਰੀ ਦਾ ਲੈ ਦਾ ਮੋਬਾਈਲ ਖਰੀਦਣ ਵਾਲੇ ਨੌਜਵਾਨ ਦੀ ਪਛਾਣ ਕਰਨ ਜਵਾਹਰ ਨਗਰ ਕੈਂਪ ਨੇੜੇ ਹੋਟਲ 'ਚ ਲੈ ਕੇ ਆਈ ਸੀ, ਜਿੱਥੋਂ 2 ਪੁਲਸ ਮੁਲਾਜ਼ਮ ਉੱਤਰ ਕੇ ਹੋਟਲ ਦੇ ਅੰਦਰ ਪੱਛਗਿੱਛ ਕਰਨ ਲਈ ਚਲੇ ਗਏ ਸਨ। ਜਦੋਂਕਿ ਇਕ ਮੁਲਾਜ਼ਮ ਕਾਰ ਚ ਮੁਲਜ਼ਮ ਨੂੰ ਲੈ ਕੇ ਬੈਠਾ ਹੋਇਆ ਸੀ ਪਰ ਇਸ ਦੌਰਾਨ ਮੁਲਜ਼ਮ ਨੇ ਕਿਸੇ ਤਰ੍ਹਾਂਘੇਰ ਕੇ ਫੜ ਲਿਆ


Source babushahi