:

ਪੁਲਿਸ ਵੱਲੋਂ ਫੜੇ ਗਏ ਮੋਬਾਇਲ ਫੋਨਾਂ ਨੂੰ ਲੈ ਕੇ ਕੇਂਦਰੀ ਜੇਲ੍ਹ ਵਿੱਚ ਬੰਦੀ ਆਪਸ ਵਿੱਚ ਭਿੜੇ


ਪੁਲਿਸ ਵੱਲੋਂ ਫੜੇ ਗਏ ਮੋਬਾਇਲ ਫੋਨਾਂ ਨੂੰ ਲੈ ਕੇ ਕੇਂਦਰੀ ਜੇਲ੍ਹ ਵਿੱਚ ਬੰਦੀ ਆਪਸ ਵਿੱਚ ਭਿੜੇ  

ਗੁਰਦਾਸਪੁਰ

- ਗੁਰਦਾਸਪੁਰ ਦੀ ਕੇਂਦਰੀ ਜੇਲ ਦੀ ਬੈਰਕ ਨੰਬਰ ਤਿੰਨ ਵਿੱਚ ਬੰਦੀਆਂ ਦੇ ਆਪਸ ਵਿੱਚ ਭਿੜਨ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਮੌਕੇ ਤੇ ਪਹੁੰਚੀ ਥਾਣਾ ਸਿਟੀ ਪੁਲਿਸ ਅਤੇ ਜੇਲ ਪੁਲਿਸ ਨੇ ਬੰਦੀਆਂ ਨੂੰ ਛੁੜਵਾ ਕੇ ਵੱਖ ਵੱਖ ਬੈਰਕਾਂ ਵਿੱਚ ਕੀਤਾ ਬੰਦ ਕੀਤਾ ਪਰ ਜੇਲ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹਨ। ਜਦੋਂ ਇਸ ਸਬੰਧ ਵਿੱਚ ਕੇਂਦਰੀ ਜੇਲ ਗੁਰਦਾਸਪੁਰ ਦੇ ਡਿਪਟੀ ਸੁਪਰੀਡੈਂਟ ਰਾਹੁਲ ਲਾਲ ਜਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਜੇਲ ਵਿੱਚ ਅਜਿਹੀ ਕੋਈ ਵੀ ਘਟਨਾ ਵਾਪਰਨ ਤੋਂ ਸਾਫ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਪਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ  ਬੀਤੇ ਕੁਝ ਦਿਨ ਪਹਿਲਾਂ ਕੇਂਦਰੀ ਜੇਲ ਵਿੱਚੋਂ ਤਲਾਸ਼ੀ ਦੌਰਾਨ ਕੁਊ ਮੋਬਾਇਲ ਫੋਨ ਬਰਾਮਦ ਹੋਏ ਸਨ ਜਿਸ ਨੂੰ ਲੈਕੇ ਬੈਰਕ ਨੰਬਰ ਤਿੰਨ ਵਿੱਚ ਬੰਦ ਬੰਦੀ ਇੱਕ ਦੂਜੇ ਉੱਪਰ ਮੋਬਾਇਲ ਫੋਨ ਫੜਾਉਣ ਦੇ ਆਰੋਪ ਲਗਾ ਰਹੇ ਸਨ ਜਿਸ ਨੂੰ ਲੈ ਕੇ ਬੰਦੀਆਂ ਵਿਚ ਇਹ ਝੜਪ ਹੋਈ ਪਰ ਪੁਲਿਸ ਨੇ ਸਮਾਂ ਰਹਿੰਦੇ ਹੀ ਬਚਾ ਕਰ ਲਿਆ ਕੋਈ ਕੈਦੀ ਜਖਮੀ ਨਹੀਂ ਹੋਇਆ।

ਦੂਜੇ ਪਾਸੇ ਪੁਲਿਸ ਦੇ ਅਧਿਕਾਰੀ ਇਸ ਗੱਲ ਨੂੰ ਮੰਨਦੇ ਹਨ ਕਿ ਕੇਂਦਰੀ ਜੇਲ ਵਿੱਚ ਬੰਦਿਆਂ ਦੀ ਆਪਸ ਵਿੱਚ ਝੜਪ ਹੋਈ ਹੈ ਪਰ ਫਿਲਹਾਲ ਜੇ ਅਧਿਕਾਰੀਆਂ ਵੱਲੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਬੰਦੀਆਂ ਵਿੱਚ ਆਪਸ ਵਿੱਚ ਮਮੂਲੀ ਚੜਪ ਹੋਈ ਸੀ ਜਿਸ ਤੇ ਤੁਰੰਤ ਕਾਬੂ ਪਾ ਲਿਆ ਗਿਆ ਹੈ। ਜੇਕਰ ਜੇਲ ਅਧਿਕਾਰੀ ਕਿਸੇ ਬੰਦੀ ਦੇ ਖਿਲਾਫ ਸ਼ਿਕਾਇਤ ਦਿੰਦੇ ਹਨ ਤਾਂ ਮਾਮਲਾ ਦਰਜ ਕਰ ਲਿਆ ਜਾਵੇਗਾ।


Source babushahi