:

ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਲੁੱਟ ਖੋਹ ਕਰਨ ਵਾਲੇ ਕੀਤੇ ਗ੍ਰਿਫ਼ਤਾਰ


ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਲੁੱਟ ਖੋਹ ਕਰਨ ਵਾਲੇ ਕੀਤੇ ਗ੍ਰਿਫ਼ਤਾਰ  

ਗੁਰਦਾਸਪੁਰ 

ਬਟਾਲਾ ਦੇ ਨੇੜਲੇ ਪਿੰਡ ਕਾਲਾ ਨੰਗਲ ਦੀਆਂ ਰਹਿਣ ਵਾਲੀਆਂ ਦੋ ਔਰਤਾ ਜੋ ਰਿਸ਼ਤੇ ਚ ਨਨਾਣ ਭਰਜਾਈ ਲੱਗਦੇ ਹਨ ਆਪਣੇ ਘਰ ਤੋ ਬਟਾਲਾ ਵਲ ਆ ਰਹੀਆਂ ਸਨ ਕਿ ਰਸਤੇ ਚ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਵਲੋ ਦਾਤਰ ਨਾਲ ਪਹਿਲਾਂ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਵਾਂ ਨਨਾਣ-ਭਰਜਾਈ ਕੋਲੋ ਪਰਸ ਅਤੇ ਉਹਨਾਂ ਦੇ ਮੋਬਾਈਲ ਫ਼ੋਨ ਦੀ ਲੁੱਟ ਖੋਹ ਕਰ ਫਰਾਰ ਹੋ ਗਏ। ਪੁਲਿਸ ਨੇ ਇਹ ਵਾਰਦਾਤ ਕੁਝ ਇਹੀ ਕੰਟਰੀਆਂ ਵਾਸਤੇ ਸੁਲਝਾ ਲਈ ਹੈ ਅਤੇ ਤਕਨੀਕੀ ਮਹਾਰਾਂ ਦੀ ਮਦਦ ਨਾਲ ਲੁੱਟ ਭੋਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਿਤ ਔਰਤ ਗੀਤਾ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਵੱਲੋਂ ਪੁਲਿਸ ਦੇ ਸ਼ਲਾਗਾ ਕੀਤੀ ਗਈ ਹੈ 

 ਪੀੜਤ ਔਰਤ ਗੀਤਾ ਨੇ ਦੱਸਿਆ ਕੀ ਉਸਦੇ ਪਰਸ ਚ 50 ਹਜਾਰ ਰੁਪਏ ਨਕਦੀ ਸੀ ਅਤੇ ਉਹ ਨੌਜਵਾਨ ਜਦ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋਏ ਤਾ ਉਹਨਾਂ ਉਥੋ ਆਪਣੀ ਜਾਨ ਬਚਾਉਂਦੇ ਹੋਏ ਮੁੜ ਪੂਰੀ ਵਾਰਦਾਤ ਦੀ ਸ਼ਿਕਾਇਤ ਪੁਲਿਸ ਥਾਣਾ ਸਦਰ ਬਟਾਲਾ ਚ ਕੀਤੀ ਗਈ । 

ਉਧਰ ਪੁਲਿਸ ਥਾਣਾ ਸਦਰ ਦੇ ਥਾਣਾ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੀਤਾ ਵਾਸੀ ਪਿੰਡ ਕਾਲਾ ਨੰਗਲ ਵਲੋ ਸ਼ਕਾਇਤ ਮਿਲੀ ਸੀ ਅਤੇ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਤਕਨੀਕੀ ਜਾਂਚ ਕਰ ਤਿੰਨਾ ਨੌਜਵਾਨਾਂ ਨੂੰ ਦਾਤਰ ਅਤੇ ਖੋਹ ਕਿਤੇ ਸਾਮਾਨ ਸਮੇਤ ਕਾਬੂ ਕੀਤਾ ਹੈ ਅਤੇ ਉਹਨਾਂ ਕੋਲੋਂ ਹੋਰ  ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ

Source babushahi