:

ਅੱਠ ਸਾਲ ਦੀ ਮੌਲੀ ਜੇ ਸਿਰ ਤੇ ਸੱਜਿਆ ਪਰਾਈਡ ਆਫ ਇੰਡੀਆ ਦਾ ਤਾਜ


ਅੱਠ ਸਾਲ ਦੀ ਮੌਲੀ ਜੇ ਸਿਰ ਤੇ ਸੱਜਿਆ ਪਰਾਈਡ ਆਫ ਇੰਡੀਆ ਦਾ ਤਾਜ

ਗੁਰਦਾਸਪੁਰ

ਦਿੱਲੀ ਵਿੱਚ ਹੋਈ ਪ੍ਰਾਈਡ ਆਫ ਇੰਡੀਆ ਪ੍ਰਤੀਯੋਗਤਾ ਵਿੱਚ ਬਟਾਲਾ ਦੀ ਅੱਠ ਸਾਲ ਦੀ ਬੱਚੀ ਮੌਲੀ ਚੀਮਾ ਨੇ ਦਿੱਲੀ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹੋਏ ਬੱਚਿਆਂ ਦੇ ਬਿਊਟੀ ਕੰਪੀਟੀਸ਼ਨ ਵਿੱਚ ਕਰਾਉਣ ਜਿੱਤ ਕੇ ਬਟਾਲਾ ਦਾ ਨਾਮ ਰੋਸ਼ਨ ਕੀਤਾ ਹੈ। ਤਿੰਨ ਸਾਲ ਦੀ ਉਮਰ ਤੋਂ ਹੀ ਮਾਡਲਿੰਗ ਅਤੇ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਮੌਲੀ ਚੀਮਾ ਸਰਕਾਰੀ ਸਕੂਲ ਵਿੱਚ ਵੀ ਪੜਦੀ ਹੈ ਪਰ ਪੜ੍ਹਾਈ ਵਿੱਚ ਵੀ ਬੇਹਦ ਚੁਸਤ ਹੈ। ਉਹ ਕਈ ਡਾਂਸ ਮੁਕਾਬਲਿਆਂ ਵਿੱਚ ਟਰਾਫੀਆਂ ਜਿੱਤ ਚੁੱਕੀ ਹੈ ਅਤੇ ਉਸ ਦੀ ਨਵੀਂ ਅਤੇ ਵੱਡੀ ਪ੍ਰਾਪਤੀ ਨਾਲ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ਕਿਉਂਕਿ ਕੰਪੀਟੀਸ਼ਨ ਵਿੱਚ ਸਿਰਫ ਦੂਸਰੇ ਰਾਜਿਆਂ ਤੋਂ ਨਹੀਂ ਬਲਕਿ ਮੁਲਕਾਂ ਤੋਂ ਵੀ ਬੱਚੇ ਭਾਗ ਲੈਣ ਆਏ ਸਨ ਜਿਨਾਂ ਨੂੰ ਪਛਾੜ ਕੇ ਮੌਲੀ ਨੇ ਕਰਾਉਣ  ਜਿਤਿਆ ਹੈ।ਉਸਦੀ ਮਾਂ ਰੇਖਾ ਚੀਮਾ ਜੋ ਉਸਨੂੰ ਬਚਪਨ ਤੋਂ ਹੀ ਸਪੋਰਟ ਕਰ ਰਹੀ ਹੈ ਨੇ ਦੱਸਿਆ ਕਿ ਹੁਣ ਮੌਲੀ ਨੂੰ ਇੱਕ ਮਸ਼ਹੂਰ ਮਾਡਲ ਦੀ ਤਰਫੋਂ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਜਾਣ ਦੇ ਆਫਰਜ਼ ਮਿਲੇ ਹਨ । ਰੇਖਾ ਚੀਮਾ ਨੇ ਬਾਕੀ ਮਾਪਿਓ ਨੂੰ ਸੁਨੇਹਾ ਦਿੱਤਾ ਹੈ ਕਿ ਆਪਣੇ ਬੱਚੇ ਦੇ ਵਿੱਚ ਦਾ ਹੁਨਰ ਪਹਿਚਾਣ ਕੇ ਉਸ ਨੂੰ ਆਪਣਾ ਹੁਨਰ ਨਿਖਾਰਨ ਵਿੱਚ ਵੀ ਸਹਿਯੋਗ ਦਿਓ। ਬੱਚੇ ਤੇ ਸਿਰਫ ਪੜ੍ਹਾਈ ਦਾ ਬੋਝ ਹੀ ਨਾ ਪਾਓ।


Source babushahi