ਨਹੀਂ ਰੁਕ ਰਿਹਾ ਅਵਾਰਾ ਕੁੱਤਿਆਂ ਦਾ ਕਹਿਰ, ਇੱਕ ਹੋਰ ਮਾਸੂਮ ਦੀ ਲੱਤ ਬੁਰੀ ਤਰ੍ਹਾਂ ਨੋਚੀ
- Admin Default
- 24 Sep, 2024 23:47
ਨਹੀਂ ਰੁਕ ਰਿਹਾ ਅਵਾਰਾ ਕੁੱਤਿਆਂ ਦਾ ਕਹਿਰ, ਇੱਕ ਹੋਰ ਮਾਸੂਮ ਦੀ ਲੱਤ ਬੁਰੀ ਤਰ੍ਹਾਂ ਨੋਚੀ
ਗੁਰਦਾਸਪੁਰ
ਸ਼ਹਿਰ ਧਾਰੀਵਾਲ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ।ਅੱਜ ਫੇਰ ਇੱਕ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਮਾਸੂਮ ਲੜਕੇ ਜੀਤ ਮੋਹਨ ਜੋ ਆਪਣੇ ਛੋਟੇ ਭੈਣ ਭਰਾ ਤੇ ਮਾਂ ਸੀਤਾ ਦੇਵੀ ਨਾਲ ਜਾ ਰਿਹਾ ਸੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਕੱਟ ਖਾਧਾ। ਕਿਸਮਤ ਚੰਗੀ ਇਹ ਰਹੀ ਕਿ ਬੱਚੇ ਦੀ ਮਾਂ ਦੇ ਰੌਲਾ ਪਾਉਣ ਤੇ ਕੁਝ ਰਾਹਗੀਰਾਂ ਨੇ ਮਦਦ ਕਰਕੇ ਅਵਾਰਾ ਕੁੱਤਿਆਂ ਦੇ ਚੁੰਗਲ ਚੋਂ ਇਸ ਮਾਸੂਮ ਬੱਚੇ ਨੂੰ ਛੁਡਾਇਆ। ਬੱਚੇ ਦਾ ਪਰਿਵਾਰ ਇੰਨਾ ਗਰੀਬ ਹੈ ਕਿ ਇਲਾਜ ਤੱਕ ਨਹੀਂ ਕਰਵਾਉਣ ਦੇ ਕਾਬਲ।ਇਸ ਪਰਿਵਾਰ ਦੀ ਮਦਦ ਦੇ ਲਈ ਸ਼ਹਿਰ ਧਾਰੀਵਾਲ ਦੇ ਨਾਮਵਰ ਸਮਾਜਸੇਵੀ ਮੁੱਖਵੰਤ ਸਿੰਘ ਨਾਗੀ ਸਾਹਮਣੇ ਆਏ ਜਿਨਾਂ ਨੂੰ ਖੁਦ ਦੋ ਦਿਨ ਪਹਿਲਾਂ ਅਵਾਰਾ ਕੁੱਤਿਆਂ ਵੱਲੋਂ ਕੱਟਿਆ ਗਿਆ ਸੀ ।ਉਹਨਾਂ ਨੇ ਇਸ ਬੱਚੇ ਦੇ ਇਲਾਜ ਦਾ ਐਲਾਨ ਕੀਤਾ।
ਗੱਲਬਾਤ ਦੌਰਾਨ ਜੀਤ ਮੋਹਨ ਨੇ ਦੱਸਿਆ ਕਿ ਉਹ ਤਾਂ ਆਰਾਮ ਦੇ ਨਾਲ ਆਪਣੀ ਮਾਂ ਦੇ ਨਾਲ ਜਾ ਰਿਹਾ ਸੀ ਤਾਂ ਪਤਾ ਹੀ ਲੱਗਾ ਕਿਸ ਵੇਲੇ ਕੁੱਤੇ ਨੇ ਆ ਕੇ ਉਸ ਨੂੰ ਕੱਟਣਾ ਸ਼ੁਰੂ ਕਰ ਦਿੱਤਾ।ਬੱਚੇ ਦੀ ਮਾਤਾ ਸੀਤਾ ਦੇਵੀ ਨੇ ਦੱਸਿਆ ਕਿ ਝੁੱਗੀ ਝੋਪੜੀ ਵਿੱਚ ਰਹਿੰਦੇ ਹਾਂ ,ਅਸੀਂ ਤਾਂ ਪਹਿਲਾਂ ਹੀ ਬਹੁਤ ਗਰੀਬ ਹਾ,ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰ ਰਹੇ ਹਾਂ ਉੱਪਰੋਂ ਇਹ ਅਵਾਰਾ ਕੁੱਤੇ ਨੇ ਜੋ ਉਹਨਾਂ ਦੇ ਬੱਚੇ ਦੇ ਉੱਪਰ ਕਹਿਰ ਢਾਇਆ ਹੈ ਉਹਨਾਂ ਕੋਲ ਤਾਂ ਇਲਾਜ ਦੇ ਲਈ ਪੈਸੇ ਵੀ ਨਹੀਂ ਹਨ।
ਉਥੇ ਹੀ ਸਮਾਜ ਸੇਵ ਮੁੱਖਵੰਤ ਸਿੰਘ ਨਾਗੀ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਅਵਾਰਾ ਕੁੱਤਿਆ ਦੀ ਸਮੱਸਿਆ ਨੂੰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਰਹੇ ਹਨ ਪਰ ਨਗਰ ਕੌਂਸਲ ਕੁੰਭ ਕਰਨੀ ਨਹੀਂ ਸੋ ਚੁੱਕਿਆ ਹੈ, ਕੁਝ ਵੀ ਕਾਰਵਾਈ ਨਹੀਂ ਕਰ ਰਿਹਾ ਪ੍ਰਧਾਨ ਮੁੱਖਵੰਨ ਸਿੰਘ ਨਾਗੀ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਧਾਰੀਵਾਲ ਵੱਲੋਂ ਇਹਨਾਂ ਅਵਾਰਾ ਕੁੱਤਿਆਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਜਲਦੀ ਹੀ ਉਹ ਸਮੁੱਚੇ ਸ਼ਹਿਰ ਨੂੰ ਲੈ ਕੇ ਨਗਰ ਕੌਂਸਲ ਦੇ ਦਫਤਰ ਬਾਹਰ ਧਰਨਾ ਲਗਾਉਣਗੇ ।
Source babushahi







