:

ਸ਼ਾਤਰ ਠੱਗ ਗ੍ਰਿਫਤਾਰ


ਸ਼ਾਤਰ ਠੱਗ ਗ੍ਰਿਫਤਾਰ 

ਅੰਮ੍ਰਿਤਸਰ

ਅੰਮ੍ਰਿਤਸਰ ਦੇ ਬਾਈਪਾਸ ਤੇ ਸਥਿਤ ਕਈ ਹੋਟਲ ਅਤੇ ਮੈਰਿਜ ਪੈਲਸ ਹਨ ਜਿਨਾਂ ਦੀ ਮੋਟੀ ਬੁਕਿੰਗ ਕੀਤੀ ਜਾਂਦੀ ਰਹੀ ਹੈ। ਉਸੇ ਤੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਇੱਕ ਨਿੱਜੀ ਮੈਰਿਜ ਪੈਲਸ ਦੇ ਵਿੱਚ ਮੌਜੂਦ ਇੱਕ ਮੈਨੇਜਰ ਵੱਲੋਂ 2 ਲੱਖ ਦੀ ਠੱਗੀ ਦਾ ਸ਼ਿਕਾਰ ਲੋਕਾਂ ਨੂੰ ਬਣਾਇਆ ਗਿਆ ਹੈ ਉੱਥੇ ਹੀ ਪੁਲਿਸ ਵੱਲੋਂ ਇਸ ਠੱਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਠੱਗ ਵੱਲੋਂ ਸਿਰਫ ਚੰਦ ਦਿਨਾਂ ਵਿੱਚ ਅਮੀਰ ਹੋਣ ਲਈ ਇਹ ਸਭ ਕੁਝ ਢੋਂਗ ਕੀਤਾ ਜਾਂਦਾ ਰਿਹਾ ਹੈ ਅਤੇ ਜਦੋਂ ਲੋਕ ਆਪਣੇ ਵਿਆਹ ਦੀ ਤਰੀਕ ਬੁੱਕ ਕਰਾਉਣ ਵਾਸਤੇ ਪਹੁੰਚਦੇ ਸਨ, ਤਦ ਇਸ ਵੱਲੋਂ ਗਲਤ ਤਰੀਕ ਤੇ ਉਹਨਾਂ ਨਾਲ ਠੱਗੀ ਦੀ ਕੀਤੀ ਜਾਂਦੀ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ। ਪੁਲਿਸ ਨੇ ਕਿਹਾ ਕਿ ਅਸੀਂ ਮਾਨਯੋਗ ਕੋਰਟ ਵਿੱਚੋਂ ਇਸਦਾ ਰਿਮਾਂਡ ਹਾਸਿਲ ਕਰ ਲਿਆ ਹੈ।


Source babushahi