:

ਸੰਸਦ ਮੈਂਬਰ ਨੇ ਸੈਰਗਾਹ ਵਿੱਚ ਤਬਦੀਲ ਥਾਪਰ ਮਾਡਲ ਦਾ ਕੀਤਾ ਉਦਘਾਟਨ


ਸੰਸਦ ਮੈਂਬਰ ਨੇ ਸੈਰਗਾਹ ਵਿੱਚ ਤਬਦੀਲ ਥਾਪਰ ਮਾਡਲ ਦਾ ਕੀਤਾ ਉਦਘਾਟਨ

 ਬਰਨਾਲਾ

     ਜ਼ਿਲ੍ਹਾ ਬਰਨਾਲਾ ਦਾ ਸੰਘਣੀ ਆਬਾਦੀ ਵਾਲਾ ਪਿੰਡ ਬਡਬਰ ਥਾਪਰ ਮਾਡਲ ਬਣਾਉਣ ਦੀ ਸਕੀਮ ਤਹਿਤ ਮੋਹਰੀ ਸਫਾਂ 'ਤੇ ਹੈ। ਸਰਕਾਰ ਵਲੋਂ ਇਸ ਪਿੰਡ ਦਾ ਕਰੀਬ 5 ਦਹਾਕੇ ਪੁਰਾਣਾ ਛੱਪੜ ਜਿੱਥੇ ਸੈਰਗਾਹ ਵਿੱਚ ਤਬਦੀਲ ਕੀਤਾ ਗਿਆ ਹੈ।
          ਪਿੰਡ ਬਡਬਰ ਦੇ ਭੈਣੀ ਰੋਡ ਵਾਲੇ ਕਰੀਬ ਖੇਤਰ ਵਾਲੇ ਛੱਪੜ ਕਰੀਬ 50 ਸਾਲ ਪੁਰਾਣਾ ਸੀ, ਜਿੱਥੇ ਪਿੰਡ ਦਾ ਗੰਦਾ ਪਾਣੀ ਜਾਂਦਾ ਸੀ ਅਤੇ ਮੀਹਾਂ ਵਿੱਚ ਇਹ ਪਾਣੀ ਓਵਰਫਲੋ ਹੋਣ ਨਾਲ ਗੰਦਾ ਪਾਣੀ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਵੜ ਜਾਂਦਾ ਸੀ। ਪਿੰਡ ਦੇ ਇਸ ਛੱਪੜ ਨੂੰ ਕਰੀਬ 66 ਲੱਖ ਦੀ ਲਾਗਤ ਨਾਲ ਸੈਰਗਾਹ ਵਿੱਚ ਤਬਦੀਲ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ। ਇਸ ਨਵਿਆਏ ਛੱਪੜ ਵਿੱਚ ਪਿੰਡ ਵਾਸੀਆਂ ਦੇ ਬੈਠਣ ਲਈ ਸ਼ੈੱਡ, ਬੈਂਚ, ਸੈਰ ਕਰਨ ਲਈ ਟਰੈਕ, ਪਾਰਕ ਆਦਿ ਦੀ ਸਹੂਲਤ ਦਿੱਤੀ ਗਈ ਹੈ।
     ਸ. ਮੀਤ ਹੇਅਰ ਨੇ ਆਖਿਆ ਕਿ ਜਿੱਥੇ ਇਸ ਛੱਪੜ ਦੀ ਗੰਦਗੀ ਨਾਲ ਆਸ - ਪਾਸ ਦੇ ਘਰਾਂ ਦਾ ਰਹਿਣਾ ਮੁਹਾਲ ਸੀ, ਓਥੇ ਹੁਣ ਸ਼ਾਮ ਨੂੰ ਲੋਕ ਇੱਥੇ ਸੈਰ ਕਰਨ ਆਉਂਦੇ ਹਨ।
 ਇਸ ਤੋਂ ਬਿਨਾਂ ਕਰੀਬ 36 ਲੱਖ ਦੀ ਲਾਗਤ ਨਾਲ ਪਿੰਡ ਦਾ ਇਕ ਛੱਪੜ ਪਹਿਲਾ ਥਾਪਰ ਮਾਡਲ ਅਧੀਨ ਹੈ ਅਤੇ ਇੱਕ ਹੋਰ 60 ਲੱਖ ਦੀ ਲਾਗਤ ਨਾਲ ਲਗਭਗ ਮੁਕੰਮਲ ਹੈ। ਉਨ੍ਹਾਂ ਕਿਹਾ ਕਿ ਰਹਿੰਦੇ ਇਕਲੌਤੇ ਛੱਪੜ ਲਈ ਨੂੰ ਵੀ ਥਾਪਰ ਮਾਡਲ ਵਿੱਚ ਨਵਿਆਉਣ ਲਈ 40 ਲੱਖ ਦੀ ਗ੍ਰਾਂਟ ਜਾਰੀ ਕੀਤੀ ਹੈ, ਜਿਸ ਦੇ ਕੰਮ ਆਉਂਦੇ ਸਮੇਂ ਵਿੱਚ ਸ਼ੁਰੂ ਜਾਵੇਗਾ ਤੇ ਇਸ ਨਾਲ ਪਿੰਡ ਨੂੰ ਦਹਾਕਿਆਂ ਪੁਰਾਣਿਆਂ ਛੱਪੜਾਂ ਦੀ ਗੰਦਗੀ ਤੋਂ ਮੁਕੰਮਲ ਨਿਜਾਤ ਮਿਲ ਜਾਵੇਗੀ।
 ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੁਣਾਮਦੀਪ ਕੌਰ ਨੇ ਦੱਸਿਆ ਕਿ ਪਿੰਡ ਦੇ 5 ਹੋਰ ਪੰਚਾਇਤੀ ਟੋਭੇ ਪਿੰਡ ਦੇ ਅਗਾਂਹਵਧੂ ਕਿਸਾਨ ਅਤੇ ਮੱਛੀ ਪਾਲਕ ਕਿਸਾਨ ਹਰਪਾਲ ਸਿੰਘ ਨੂੰ ਠੇਕੇ 'ਤੇ ਦਿੱਤੇ ਹੋਏ ਹਨ ਤੇ ਇਨ੍ਹਾਂ ਟੋਭਿਆਂ ਵਿੱਚ ਪੈਣ ਵਾਲਾ ਪਾਣੀ ਡਰੇਨ ਕਰਕੇ ਥਾਪਰ ਮਾਡਲਾਂ ਵਾਲੇ ਛੱਪੜਾਂ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਕ ਕਿਸਾਨ ਵਲੋਂ ਕਰੀਬ 16 ਏਕੜ ਪੰਚਾਇਤੀ ਟੋਭਿਆਂ ਵਿੱਚ ਮੱਛੀ ਪਾਲੀ ਜਾ ਰਹੀ ਹੈ ਤੇ ਇਹ ਟੋਭੇ ਠੇਕੇ 'ਤੇ ਦੇਣ ਨਾਲ ਪੰਚਾਇਤ ਨੂੰ ਵੀ ਆਮਦਨ ਹੋਈ ਹੈ।