:

ਫਤਿਆਬਾਦ ਦੇ ਬਿਜਲੀ ਘਰ ਦੇ ਗੇਟ ਅੱਗੇ ਮਿਲੀ ਲਾਸ਼


ਫਤਿਆਬਾਦ ਦੇ ਬਿਜਲੀ ਘਰ ਦੇ ਗੇਟ ਅੱਗੇ ਮਿਲੀ ਲਾਸ਼

ਤਰਨ ਤਾਰਨ

ਖਡੂਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਦੇ ਬਿਜਲੀ ਘਰ ਦੇ ਗੇਟ ਅੱਗੇ ਲਾਸ਼ ਮਿਲੀ। ਮਿਤਰਕ ਦੀ ਪਹਿਚਾਣ ਬਹਾਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਫਤਿਆਬਾਦ ਦੀ ਹੋਈ।  ਪਹਿਚਾਣ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਿਤਰਕ ਦੇ ਲੜਕੇ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਮੇਰਾ ਪਿਤਾ ਜੰਗਲਾਤ ਮਹਿਕਮੇ ਦੇ ਵਿੱਚ ਡਿਊਟੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਵੇਰ ਗਿਆ ਸੀ ਸਾਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਤੁਹਾਡੇ ਪਿਤਾ ਦੀ ਲਾਸ਼ ਫਤਿਆਬਾਦ ਦੇ ਬਿਜਲੀ ਘਰ ਅੱਗੇ ਪਈ ਹੈ। ਮਿਤਰਕ ਦੇ ਲੜਕੇ ਨੇ ਆਪਣੇ ਸਹੁਰੇ ਪਰਿਵਾਰ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਮੇਰੇ ਸਹੁਰੇ ਪਰਿਵਾਰ ਨੇ ਹੀ ਮੇਰੇ ਪਿਤਾ ਦਾ ਕਤਲ ਕੀਤਾ ਹੈ। ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ ਦੂਸਰੀ ਧਿਰ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲੱਗੇ ਹੋਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਤਾਂ ਬੀਤੇ ਕੁਝ ਦਿਨਾਂ ਤੋਂ ਨਿੱਜੀ ਹਸਪਤਾਲ ਦੇ ਵਿੱਚ ਪਰਿਵਾਰ ਦੇ ਮੈਂਬਰ ਦਾਂ ਇਲਾਜ਼ ਕਰਵਾ ਰਹੇ ਹਾ ਸਾਨੂੰ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਸੰਬੰਧੀ ਜਦੋਂ ਮੀਡੀਆ ਨੇ ਪੁਲਿਸ ਚੌਂਕੀ ਫਤਿਆਬਾਦ ਦੇ ਇੰਚਾਰਜ ਹਰਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਪੁਹੰਚੇ ਹਾ ਲਾਸ਼ ਨੂੰ ਕਬਜ਼ੇ ਵਿਚ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। 


Source babushahi