ਲੁੱਟਾਂ ਖੋਹਾਂ ਕਰਨ ਵਾਲੇ ਦੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
- Admin Default
- 25 Sep, 2024 00:59
ਲੁੱਟਾਂ ਖੋਹਾਂ ਕਰਨ ਵਾਲੇ ਦੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
ਗੁਰਦਾਸਪੁਰ
- ਕਸਬਾ ਕਾਹਨੂੰਵਾਨ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ।ਥਾਣਾ ਮੁਖੀ ਸਰਦਾਰ ਕੁਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਪ੍ਰਵਾਸੀ ਧਰਮਪਾਲ ਪੁੱਤਰ ਚੌਖੇ ਲਾਲ ਵਾਸੀ ਸ਼ਿਵਜੀ ਜਿਲਾ ਰਾਮਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਕਾਹਨੂੰਵਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹ 13 ਤਰੀਕ ਨੂੰ ਪਿੰਡ ਬਲੱਗਣ ਤੋ ਕਾਲਾ ਬਾਲਾ ਆ ਰਿਹਾ ਸੀ ਕਿ ਰਸਤੇ ਵਿੱਚ ਤਿੰਨ ਨੌਜਵਾਨ ਜਿਨਾਂ ਦੀ ਪਹਿਚਾਨ ਰਿੰਕੂ ਮਸੀਹ ਪੁੱਤਰ ਬਿੱਲਾ ਮਸੀਹ , ਕਾਕਾ ਪੁੱਤਰ ਕੇਵਲ ਸਿੰਘ, ਹੀਰਾ ਪੁੱਤਰ ਮਸੂ ਮਸੀਹ ਦੇ ਤੌਰ ਤੇ ਹੋਈ ਸੀ ਅਤੇ ਇਹ ਤਿੰਨੋ ਹੀ ਪਿੰਡ ਕਾਲਾ ਬਾਲਾ ਦੇ ਵਾਸੀ ਹਨ lਇਹਨਾਂ ਤਿੰਨ ਨੇ ਧਰਮਪਾਲ ਬਰਗਰ ਵਾਲੇ ਨੂੰ ਰਸਤੇ ਵਿੱਚ ਘੇਰ ਕੇ ਉਸ ਕੋਲੋਂ 2000 ਹਜ਼ਾਰ ਰੁਪਏ ਨਕਦੀ ਅਤੇ ਉਸ ਦਾ ਫੋਨ ਖੋ ਲਿਆ ਹੈl ਪੁਲਿਸ ਨੇ ਮੁਖਬਰਾਂ ਦੀ ਇਤਲਾਹ ਤੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਹਨਾਂ ਕੋਲੋਂ ਖੋਹਿਆ ਹੋਇਆ ਮੋਬਾਇਲ ਅਤੇ ਨਗਦੀ ਬਰਾਮਦ ਕਰ ਲਈ ਗਈ ਹੈl ਇਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਤੇ ਹੋਰ ਪੁੱਛ ਗਿੱਛ ਪੁਲਿਸ ਵੱਲੋਂ ਕੀਤੀ ਜਾ ਰਹੀ ਹੈl.
Source babushahi







