ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਦਾ ਟਿੱਪਰ ਚਾਲਕ ਕਾਬੂ
- Admin Default
- 25 Sep, 2024 03:25
ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਦਾ ਟਿੱਪਰ ਚਾਲਕ ਕਾਬੂ
ਜਮੀਨ ਦੇ ਮਾਲਕ ਸਾਬਕਾ ਪੰਚਾਇਤ ਮੈਂਬਰ ਖਿਲਾਫ ਵੀ ਪੁਲਿਸ ਨੇ ਕੀਤਾ ਮਾਮਲਾ ਦਰਜ,ਜੇਸੀਬੀ ਅਤੇ ਮਿੱਟੀ ਨਾਲ ਭਰਿਆ ਟਿੱਪਰ ਕਾਬੂ
ਗੁਰਦਾਸਪੁਰ
ਆਪਣੇ ਖੇਤਾਂ ਵਿੱਚੋਂ ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਵਾ ਰਹੇ ਪਿੰਡ ਗਾਜੀਕੋਟ ਦੇ ਸਾਬਕਾ ਪੰਚਾਇਤ ਮੈਂਬਰ ਮਰਹੂਮ ਮਹਿੰਦਰ ਸਿੰਘ ਅਤੇ ਇੱਕ ਟਿੱਪਰ ਚਾਲਕ ਦੇ ਖਿਲਾਫ ਥਾਣਾ ਪੁਰਾਣਾ ਸ਼ਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੌਕੇ ਤੋਂ ਮਿੱਟੀ ਨਾਲ ਭਰਿਆ ਇੱਕ ਟਿੱਪਰ ਅਤੇ ਇੱਕ ਜੇਸੀਬੀ ਮਸ਼ੀਨ ਵੀ ਕਬਜ਼ੇ ਵਿੱਚ ਲਈ ਗਈ ਹੈ।
ਥਾਣਾ ਪੁਰਾਣਾ ਸ਼ਾਲਾ ਦੀ ਐਸਐਚਓ ਮੈਡਮ ਕਰਿਸ਼ਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਗਨਦੀਪ ਸਿੰਘ ਕਾਰਜਕਾਰੀ ਇੰਜੀਨੀਅਰ ਕਮ ਮਾਈਨਿੰਗ ਅਫਸਰ, ਗੁਰਦਾਸਪੁਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਪਿੰਡ ਗਾਜੀਕੋਟ (ਨੇੜੇ ਪੋਲਟਰੀ ਫਾਰਮ) ਇੱਕ ਜੇਸੀਬੀ ਨੰਬਰ ਪੀਬੀ.06 ਬੀ ਏ 1500 ਅਤੇ ਇੱਕ ਟਿੱਪਰ (ਟਾਟਾ) ਨੰਬਰ ਪੀਬੀ.06.ਏਕੇ.0276 ਜੋ ਸਾਬਕਾ ਮੈਬਰ ਪੰਚਾਇਤ ਮਹਿੰਦਰ ਸਿੰਘ ਗਾਜੀਕੋਟ ਦੀ ਜਮੀਨ ਵਿਚੋਂ ਨਜਾਇਜ ਮਾਈਨਿੰਗ ਕਰ ਰਹੇ ਹਨ ਜਿਸ ਤੇ ਮੌਕੇ ਤੇ ਜਾ ਕੇ ਟਿੱਪਰ ਚਾਲਕ ਅਭਿਸੇਕ ਮਸੀਹ ਪੁੱਤਰ ਮਨਜੀਤ ਮਸੀਹ ਵਾਸੀ ਮਸਰਾਲਾ ਥਾਣਾ ਡੇਰਾ ਬਾਬਾ ਨਾਨਕ ਨੂੰ ਮਿੱਟੀ ਨਾਲ ਭਰੇ ਟਿੱਪਰ ਸਮੇਤ ਕਾਬੂ ਕੀਤਾ ਹੈ।
ਜਦਕਿ ਜਮੀਨ ਦੀ ਮਲਕੀਅਤ ਦੇ ਆਧਾਰ ਤੇ ਜਮੀਨ ਮਾਲਕ ਸਾਬਕਾ ਪੰਚਾਇਤ ਮੈਂਬਰ ਮਹਿੰਦਰ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਟਿੱਪਰ ਅਤੇ ਜੇ ਸੀ ਬੀ ਕਿਸ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਦੀ ਹੈ ਤਾਂ ਜੋ ਉਸ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਦੂਜੇ ਪਾਸੇ ਕਿ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਸ ਕੰਪਨੀ ਦਾ ਇਹ ਟਿੱਪਰ ਅਤੇ ਜੇਸੀਬੀ ਉਸ ਵੱਲੋਂ ਲੰਬੇ ਸਮੇਂ ਤੋਂ ਇਲਾਕੇ ਵਿੱਚ ਮਿੱਟੀ ਦੀ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ।
Source babushahi







