ਬਰਨਾਲਾ –ਸੌਦਾ ਵੇਚ ਕੇ ਪੈਸੇ ਮੰਗਣ ਤੇ ਫਲਾਂ ਦੀ ਰੇਹੜੀ ਵਾਲੇ ਦਾ ਬਦਮਾਸ਼ਾਂ ਨੇ ਕਰ ਦਿੱਤਾ ਕਤਲ
- Admin Default
- 25 Sep, 2024 07:39
ਬਰਨਾਲਾ –ਸੌਦਾ ਵੇਚ ਕੇ ਪੈਸੇ ਮੰਗਣ ਤੇ ਫਲਾਂ ਦੀ ਰੇਹੜੀ ਵਾਲੇ ਦਾ ਬਦਮਾਸ਼ਾਂ ਨੇ ਕਰ ਦਿੱਤਾ ਕਤਲ
ਬਰਨਾਲਾ
ਜ਼ਿਲਾ ਬਰਨਾਲਾ ਵਿੱਚ ਫਲਾਂ ਦੀ ਰੇੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਇੱਕ ਗਰੀਬ ਦਾ ਤਿੰਨ ਬਦਮਾਸ਼ਾਂ ਨੇ ਰਲ ਕੇ ਕਤਲ ਕਰ ਦਿੱਤਾ। ਉਸ ਨੇ ਦੋਸ਼ੀਆਂ ਨੂੰ ਸੇਬ ਵੇਚੇ ਸਨ ਅਤੇ ਸੇਬ ਵੇਚਣ ਤੋਂ ਬਾਅਦ ਉਸਨੇ ਰੁਪਏ ਮੰਗ ਲਏ ਜਿਸ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਏ। ਘਟਨਾ ਜਿਲੇ ਦੇ ਕਸਬਾ ਤਪਾ ਦੀ ਹੈ। ਬੱਸ ਸਟੈਂਡ ਕੋਲ ਰੇਹੜੀ ਲਾਉਣ ਵਾਲੇ ਅਮਨਦੀਪ ਸਿੰਘ ਦਾ ਕਰਨਵੀਰ, ਜਗਜੀਤ ਅਤੇ ਗੁਰਦਰਸ਼ਨ ਨੇ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਉਸ ਦੇ ਸਰੀਰ ਤੇ ਤਿੱਖੇ ਹਥਿਆਰ ਨਾਲ ਵਾਰ ਕੀਤੇ। ਪੁਲਿਸ ਨੇ ਤਿੰਨਾਂ ਉੱਤੇ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਮਰਨ ਵਾਲਾ ਬੇਹਦ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਫਲ ਵੇਚ ਕੇ ਉਹ ਆਪਣਾ ਗੁਜ਼ਾਰਾ ਕਰਦਾ ਸੀ ।ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਪਹਿਲਾਂ ਦੋਸ਼ੀਆਂ ਨੇ ਉਸ ਨੂੰ ਗਾਲਾਂ ਕੱਢੀਆਂ ਲੇਕਿਨ ਜਦੋਂ ਉਸਨੇ ਆਪਣੇ ਰੁਪਏ ਮੰਗੇ ਤਾਂ ਫਿਰ ਉਹਨਾਂ ਨੇ ਹਥਿਆਰ ਨਾਲ ਉਸਤੇ ਵਾਰ ਕੀਤਾ। ਜਿਸ ਤੇ ਬਾਅਦ ਉਹ ਜਖਮੀ ਹੋ ਗਿਆ। ਜਖਮੀ ਹੋਣ ਤੋਂ ਬਾਅਦ ਉਹਨੂੰ ਜਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਜਾਇਆ ਗਿਆ ਅਤੇ ਅੰਤ ਵਿੱਚ ਬਠਿੰਡਾ ਦੇ ਇੱਕ ਵੱਡੇ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।







