:

ਐਕਸੀਡੈਂਟ ਦੌਰਾਨ ਪੰਜਾਬ ਪੁਲਿਸ ਦੇ ਏਐਸਆਈ ਦੀ ਮੌਤ, ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸਸਕਾਰ


ਐਕਸੀਡੈਂਟ ਦੌਰਾਨ ਪੰਜਾਬ ਪੁਲਿਸ ਦੇ ਏਐਸਆਈ ਦੀ ਮੌਤ, ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸਸਕਾਰ 

ਗੁਰਦਾਸਪੁਰ

ਹੀਰਾ ਲਾਲ ਜੋ ਪੀ ਏ ਪੀ ਪੁਲਿਸ ਦੇ ਵਿੱਚ ਬਤੌਰ ਏਐਸਆਈ ਦੀ ਡਿਊਟੀ ਨਿਭਾ ਰਹੇ ਸਨ ਜਿਨਾਂ ਦੀ ਡਿਊਟੀ ਅੰਮ੍ਰਿਤਸਰ ਸੀ ਅਤੇ ਆਪਣੇ ਸ਼ਹਿਰ ਧਾਰੀਵਾਲ ਆਏ ਹੋਏ ਸਨ ਕਿ ਪਿੰਡ ਖੁੰਡੀ ਨੇੜੇ ਸੜਕ ਦੁਰਘਟਨਾ ਵਿੱਚ ਉਹਨਾਂ ਦੀ ਮੌਤ ਹੋ ਗਈ ਜੋ ਆਪਣੇ ਪਿੱਛੇ ਇੱਕ ਲੜਕਾ ਦੋ ਲੜਕੀਆਂ ਅਤੇ ਪਤਨੀ ਛੱਡ ਗਏ ਹਨ।

ਅੱਜ ਧਾਰੀਵਾਲ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਮਰਹੂਮ ਏਐਸਆਈ ਹੀਰਾ ਲਾਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ।

ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਲਾਮੀ ਦੇਣ ਪਹੁੰਚੀ ਪੰਜਾਬ ਪੁਲਿਸ ਦੀ ਟੁਕੜੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਸਿੰਘ ਨੇ ਦੱਸਿਆ ਕਿ ਹੀਰਾ ਲਾਲ ਇੱਕ ਬਹੁਤ ਹੀ ਇਮਾਨਦਾਰ ਮੁਲਾਜ਼ਮ ਸੀ। ਉਹਨ ਦੇ ਪਰਿਵਾਰ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ  ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਸਵਰਗਵਾਸੀ ਹੀਰਾ ਲਾਲ ਦੇ ਬੇਟੇ ਪਰਮਿੰਦਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇਨਸਾਫ ਦੀ ਮੰਗ ਕੀਤੀ ਅਤੇ ਮੰਗ ਕੀਤੀ ਕਿ ਉਸਦੇ ਪਿਤਾ ਦਾ ਜਿਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸੀ ਉਹਨਾਂ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਲੱਭ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।


Source babushahi