ਸਿੱਖਿਆ ਮੰਤਰਾਲੇ ਦੀ ਨਵੀਂ ਤਜਵੀਜ਼, ਹਰ ਵਿਦਿਆਰਥੀ ਨੂੰ ਜੀਵਨ ਭਰ ਲਈ ਮਿਲੇਗੀ ’ਅਪਾਰ’ ਵਿਲੱਖਣ ਆਈ ਡੀ
- Admin Default
- 26 Sep, 2024 00:03
ਸਿੱਖਿਆ ਮੰਤਰਾਲੇ ਦੀ ਨਵੀਂ ਤਜਵੀਜ਼, ਹਰ ਵਿਦਿਆਰਥੀ ਨੂੰ ਜੀਵਨ ਭਰ ਲਈ ਮਿਲੇਗੀ ’ਅਪਾਰ’ ਵਿਲੱਖਣ ਆਈ ਡੀ
ਨਵੀਂ ਦਿੱਲੀ/ਚੰਡੀਗੜ੍ਹ
ਕੇਂਦਰੀ ਸਿੱਖਿਆ ਮੰਤਰਾਲੇ ਨੇ ਸਿੱਖਿਆ ਨੀਤੀ 2020 ਤਹਿਤ ਇਕ ਦੇਸ਼, ਇਕ ਵਿਦਿਆਰਥੀ ਆਈ ਡੀ ਦੀ ਪਹਿਲਕਦਮੀ ਤਹਿਤ ਹਰ ਵਿਦਿਆਰਥੀ ਲਈ ਵਿਲੱਖਣ ਆਈ ਡੀ ਤਿਆਰ ਕਰਨ ਦੀ ਤਜਵੀਜ਼ ਉਲੀਕੀ ਹੈ। ਇਸ ਆਈ ਡੀ ਨੂੰ ਆਟੋਮੇਟਡ ਪਰਮਾਨੈਂਟ ਅਕੈਡਮਿਕ ਅਕਾਊਂਟ ਰਜਿਸਟਰੀ (ਅਪਾਰ) ਦਾ ਨਾਂ ਦਿੱਤਾ ਗਿਆ ਹੈ।
ਮੰਤਰਾਲੇ ਨੇ ਇਸਨੂੰ ਭਾਰਤ ਵਿਚ ਸਿੱਖਆ ਖੇਤਰ ਲਈ ਕ੍ਰਾਂਤੀਕਾਰੀ ਕਦਮ ਕਰਾਰ ਦਿੱਤਾ ਹੈ। ਮੰਤਰਾਲੇ ਮੁਤਾਬਕ ਇਸ ਜੀਵਨ ਭਰ ਦੀ ਆਈ ਡੀ ਦੀ ਬਦੌਲਤ ਡਿਜੀ ਲਾਕਰ ਵਿਚ ਆਪਣਾ ਰਿਕਾਰਡ ਰੱਖ ਸਕੇਗਾ ਤੇ ਅਕਾਦਮਿਕ ਪ੍ਰਗਤੀ ਚੈਕ ਕਰ ਸਕੇਗਾ। ਅਪਾਰ ਆਈ ਡੀ ਸਿੱਖਿਆ ਵਿਚ ਵਿਚਾਲੇ ਛੱਡਣ ਵਾਲਿਆਂ ਦੀ ਪਛਾਣ ਅਤੇ ਇਕ ਸਕੂਲ ਤੋਂ ਦੂਜੇ ਸਕੂਲ ਵਿਚ ਬਦਲੀ ’ਤੇ ਪਛਾਣ ਕਰਨ ਵਿਚ ਵੀ ਮਦਦ ਕਰੇਗੀ
Source babushahi







