ਬਰਨਾਲਾ – ਇਨਸਾਫ ਦੀ ਮੰਗ ਨੂੰ ਲੈ ਕੇ ਪਾਣੀ ਤੇ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜਿਆ ਗਰੀਬ ਪਰਿਵਾਰ
- Admin Default
- 26 Sep, 2024 00:49
ਬਰਨਾਲਾ – ਇਨਸਾਫ ਦੀ ਮੰਗ ਨੂੰ ਲੈ ਕੇ ਪਾਣੀ ਤੇ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜਿਆ ਗਰੀਬ ਪਰਿਵਾਰ
ਬਰਨਾਲਾ
ਜਿਲੇ ਬਰਨਾਲੇ ਦੇ ਥਾਣਾ ਸ਼ਹਿਣਾ ਦੇ ਅਧੀਨ ਪੈਂਦੇ ਪਿੰਡ ਭਗਤਪੁਰਾ ਮੌੜ ਦੀ ਪਾਣੀ ਦੀ ਟੈਂਕੀ ਤੇ ਗਰੀਬ ਪਰਿਵਾਰ ਦੇ ਪੰਜ ਭਰਾ ਚੜ ਗਏ। ਪੰਜਾਂ ਦਾ ਦੋਸ਼ ਹੈ ਕਿ ਉਹਨਾਂ ਦਾ ਗੁਆਢੀ ਉਹਨਾਂ ਦੀ ਜਮੀਨ ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ। ਉਸ ਦੀ ਚੰਗੀ ਪਹੁੰਚ ਹੈ ਜਿਸ ਕਰਕੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸੇ ਲਈ ਉਹ ਪਾਣੀ ਦੀ ਟੈਂਕੀ ਤੇ ਚੜੇ ਹਨ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ। ਪਾਣੀ ਦੀ ਟੈਂਕੀ ਤੇ ਚੜੇ ਸਾਧੂ ਰਾਮ, ਕਾਲਾ ਰਾਮ, ਗੁਰਮੀਤ, ਨੌਕਰ ਸ਼ਾਹ, ਕਾਕਾ, ਨੀਲੂ ਰਾਮ ਆਦਿ ਨੇ ਦੱਸਿਆ ਕਿ ਉਹ ਬਾਜ਼ੀਗਰ ਭਾਈਚਾਰੇ ਨਾਲ ਸੰਬੰਧਿਤ ਹਨ। ਉਹਨਾਂ ਦੀ ਕਰੀਬ ਚਾਰ ਕਨਾਲ ਜਮੀਨ ਹੈ। ਉਸਦੇ ਵਿੱਚ ਹੀ ਉਹਨਾਂ ਦਾ ਘਰ ਬਣਿਆ ਹੋਇਆ ਹੈ। ਲੇਕਿਨ ਉਹਨਾਂ ਦਾ ਇੱਕ ਗੁਆਡੀ ਨੇ ਉਹਨਾਂ ਦੀ ਜਮੀਨ ਤੇ ਬੀਜੀ ਹੋਈ ਚਰੀ ਨੂੰ ਵੱਢ ਕੇ ਧੱਕੇ ਨਾਲ ਉਸਦੇ ਝੋਨਾ ਲਾ ਦਿੱਤਾ। ਇਨਸਾਫ ਦੀ ਮੰਗ ਨੂੰ ਲੈ ਕੇ ਉਹ ਕਈ ਜਗ੍ਹਾ ਗਏ ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੋਈ। ਅਖੀਰ ਨੂੰ ਪੈਟਰੋਲ ਵਾਲੀ ਬੋਤਲ ਲੈ ਕੇ ਉਹ ਪਾਣੀ ਦੇ ਟੈਂਕੀ ਤੇ ਚੜੇ ਹਨ। ਜੇ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੀ ਜਾਨ ਦੇ ਦੇਣਗੇ। ਉਹਨਾਂ ਦੀ ਜਮੀਨ ਉਹਨਾਂ ਨੂੰ ਵਾਪਸ ਦਿੱਤੀ ਜਾਵੇ ਕਿਉਂਕਿ ਉਹ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਹਨ ਅਤੇ ਉਹਨਾਂ ਨਾਲ ਧੱਕਾ ਹੋ ਰਿਹਾ ਹੈ।







