:

ਅੰਮ੍ਰਿਤਸਰ ਸੈਂਟਰਲ ਜੇਲ੍ਹ ਚ ਹਵਾਲਾਤੀ ਦੀ ਮੌਤ: ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੇ ਲਗਾਏ ਗੰਭੀਰ ਆਰੋਪ


ਅੰਮ੍ਰਿਤਸਰ ਸੈਂਟਰਲ ਜੇਲ੍ਹ ਚ ਹਵਾਲਾਤੀ ਦੀ ਮੌਤ: ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੇ ਲਗਾਏ ਗੰਭੀਰ ਆਰੋਪ 

- ਪੁਲਿਸ ਲਵਾਰਸਾਂ ਵਾਂਗੂੰ ਹਵਾਲਾਤੀ ਦੀ ਲਾਸ਼ ਛੱਡ ਪੋਸਟਮਾਰਟਮ ਹਾਊਸ ਚੋਂ ਹੋਈ ਗਾਇਬ 

ਅੰਮ੍ਰਿਤਸਰ

ਅੰਮ੍ਰਿਤਸਰ ਸੈਂਟਰਲ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਅਤੇ ਸੁਰਖੀਆਂ ਦਾ ਕਾਰਨ ਹੈ ਕਿ ਸੈਂਟਰਲ ਜੇਲ ਦੇ ਵਿੱਚ ਇੱਕ ਹਵਾਲਾਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹਵਾਲਾਤੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਿਕ ਹਵਾਲਾਤੀ ਗੁਰਦਿੱਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਉਹਨਾਂ ਦੇ ਨੌਜਵਾਨ ਲੜਕੇ ਗੁਰਦਿੱਤ ਸਿੰਘ ਦਾ ਲੜਾਈ ਝਗੜੇ ਦੇ ਮਾਮਲੇ ਚ ਪਰਚਾ ਦਰਜ ਹੋਇਆ ਸੀ। ਅਤੇ ਜਿਸ ਤੋਂ ਬਾਅਦ ਉਹ ਲਗਾਤਾਰ ਹੀ ਆਪਣੀਆਂ ਤਰੀਕਾਂ ਵੀ ਭੁਗਤ ਰਿਹਾ ਸੀ ਲੇਕਿਨ ਉਸ ਦੀਆਂ ਲੱਤਾਂ ਤੇ ਸੱਟ ਲੱਗਣ ਕਾਰਨ ਉਹ ਮਾਨਯੋਗ ਅਦਾਲਤ ਵਿੱਚ ਜਾ ਕੇ ਤਰੀਕਾਂ ਨਹੀਂ ਭੁਗਤ ਸਕਿਆ ਜਿਸ ਦੇ ਕਾਰਨ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਭਗੋੜਾ ਕਰਾਰ ਦੇ ਦਿੱਤਾ ਸੀ।

ਬਾਅਦ ਵਿੱਚ ਪੀਓ ਸਟਾਫ ਵੱਲੋਂ 10 ਦਿਨ ਪਹਿਲਾਂ ਘਰ ਆ ਕੇ ਉਹਨਾਂ ਦੇ ਨੌਜਵਾਨ ਲੜਕੇ ਨੂੰ ਗ੍ਰਿਫਤਾਰ ਕਰਕੇ ਲੈ ਕੇ ਅਤੇ ਪੀਓ ਸਟਾਫ ਦੇ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਉਸ ਦੀਆਂ ਮੈਡੀਕਲ ਰਿਪੋਰਟਾਂ ਨਾਲ ਲਾਉਣ ਤੋਂ ਬਾਅਦ ਉਸਨੂੰ ਘਰ ਭੇਜ ਦਿੱਤਾ ਜਾਵੇਗਾ। ਲੇਕਿਨ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਗੁਰਦਿੱਤ ਸਿੰਘ ਨੂੰ ਅੰਮ੍ਰਿਤਸਰ ਸੈਂਟਰਲ ਜੇਲ ਵਿੱਚ ਭੇਜ ਦਿੱਤਾ ਗਿਆ ਹੈ। ਅਤੇ ਅੱਜ ਉਹਨਾਂ ਨੂੰ ਸਵੇਰੇ ਅੰਮ੍ਰਿਤਸਰ ਸੈਂਟਰਲ ਜੇਲ ਤੋਂ ਫੋਨ ਆਇਆ ਕਿ ਉਹਨਾਂ ਦਾ ਬੇਟਾ ਬਿਮਾਰ ਹੈ ਤੇ ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਉਹ ਗੁਰੂ ਨਾਨਕ ਹੋਸਪਿਟਲ ਪਹੁੰਚੇ ਤੇ ਉੱਥੇ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਗੁਰਦਿੱਤ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਤੇ ਪਰਿਵਾਰ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਉਹਨਾਂ ਦੇ ਬੇਟੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਹੀ ਉਹਨਾਂ ਦੇ ਬੇਟੇ ਦੀ ਮੌਤ ਹੋਈ ਹੈ। ਅਤੇ ਹੁਣ ਡਰ ਦੇ ਮਾਰੇ ਪੁਲਿਸ ਉਹਨਾਂ ਦੇ ਬੇਟੇ ਨੂੰ ਲਾਵਰਸਾ ਵਾਂਗੂ ਪੋਸਟਮਾਰਟਮ ਹਾਊਸ ਚ ਛੱਡ ਕੇ ਫਰਾਰ ਹੋ ਗਈ ਹੈ। ਅਤੇ ਉੱਥੇ ਹੀ ਮ੍ਰਿਤਿਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ। 

ਉੱਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ ਪਰਿਵਾਰ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਅਤੇ ਉਹ ਮੌਕੇ ਤੇ ਪਹੁੰਚੇ ਹਨ। ਅਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਜੇਲ ਦੇ ਅੰਦਰੋਂ ਇੱਕ ਨੌਜਵਾਨ ਨੂੰ ਇੱਥੇ ਲਿਆਂਦਾ ਗਿਆ ਸੀ ਜਿਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਇਸ ਜਾਂਚ ਵਿੱਚ ਕੁਝ ਸਾਹਮਣੇ ਆਏਗਾ ਤਾਂ ਉਹ ਸੀਨੀਅਰ ਅਧਿਕਾਰੀਆਂ ਦੇ ਨਾਲ ਸਾਂਝੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਸ ਤੋਂ ਜਿਆਦਾ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹਾਲਾਂਕਿ ਪਰਿਵਾਰ ਵੱਲੋਂ ਜੋ ਕਾਰਵਾਈ ਦੀ ਗੱਲ ਕਹੀ ਜਾਏਗੀ ਉਹ ਕਾਰਵਾਈ ਕੀਤੀ ਜਾਵੇਗੀ। 


Source babushahi