:

ਸਕੂਟੀ ਦੇ ਪਿੱਛੇ ਬੈਠੀ ਲੜਕੀ ਦੀ ਚੈਨ ਝਪਟ ਮਾਰ ਕੇ ਲੈ ਗਏ ਮੋਟਰਸਾਈਕਲ ਸਵਾਰ


ਸਕੂਟੀ ਦੇ ਪਿੱਛੇ ਬੈਠੀ ਲੜਕੀ ਦੀ ਚੈਨ ਝਪਟ ਮਾਰ ਕੇ ਲੈ ਗਏ ਮੋਟਰਸਾਈਕਲ ਸਵਾਰ  

ਗੁਰਦਾਸਪੁਰ

ਲੁੱਟ ਖੋਹ ਅਤੇ ਛੀਨਾ ਝਪਟੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੀ ਦੁਪਹਿਰ ਢਾਈ ਵਜੇ ਦੇ ਕਰੀਬ ਦਿਨ ਦਿਹਾੜੇ ਬੱਸ ਸਟੈਂਡ ਤੋਂ ਆਪਣੇ ਪਿੰਡ ਰਾਮ ਨਗਰ ਜਾ ਰਹੀ ਇੱਕ ਔਰੱਤ ਦੇ ਪਿੱਛੇ ਸਕੂਟਲੀ ਤੇ ਬੈਠੀ ਉਸ ਦੀ ਲੜਕੀ ਦੀ ਗਲੇ ਦੀ ਚੈਨ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਝਪਟ ਲਈ ਗਈ।

ਜਾਣਕਾਰੀ ਦਿੰਦਿਆਂ ਔਰਤ ਦਲਜੀਤ ਕੌਰ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਬੱਸ ਸਟੈਂਡ ਤੋਂ ਆਪਣੇ ਪਿੰਡ ਰਾਮ ਨਗਰ ਵੱਲ ਨੂੰ ਜਾ ਰਹੇ ਸਨ ਕਿ ਉਹਨਾਂ ਦੇ ਪਿੱਛੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਲੱਗ ਗਏ। ਪਠਾਨਕੋਟ ਬਾਈਪਾਸ ਤੇ ਪੈਟਰੋਲ ਪੰਪ ਦੇ ਨੇੜੇ ਸਕੂਟਰੀ ਦੇ ਪਿੱਛੇ ਬੈਠੀ ਉਸ ਦੀ ਲੜਕੀ ਦੀ ਗਲੇ ਦੀ ਚੈਨ ਇਹਨਾਂ ਵਿੱਚੋਂ ਇੱਕ ਵੱਲੋਂ ਝਪਟਾ ਮਾਰ ਕੇ ਲਾ ਲਈ ਗਈ ਅਤੇ ਤੁਰੰਤ ਫਰਾਰ ਹੋ ਗਏ । ਉਸ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ਤੇ ਆਏ ਸਨ ਜਿਨਾਂ ਦੇ ਖਿਲਾਫ ਉਹਨਾਂ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸੀ।


Source babushahi