:

ਗੁਰਦਾਸਪੁਰ: ਇਲੈਕਟਰੋਨਿਕ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਹਜ਼ਾਰਾਂ ਦਾ ਸਮਾਨ ਚੋਰੀ


ਗੁਰਦਾਸਪੁਰ: ਇਲੈਕਟਰੋਨਿਕ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਹਜ਼ਾਰਾਂ ਦਾ ਸਮਾਨ ਚੋਰੀ

ਗੁਰਦਾਸਪੁਰ

-ਜਿਲਾ ਗੁਰਦਾਸਪੁਰ ਦੇ ਥਾਣਾ ਦੀਨਾ ਨਗਰ ਦੇ ਤਹਿਤ ਆਉਂਦੇ ਇਲਾਕਿਆਂ ਵਿੱਚ ਚੋਰੀਆਂ ਦੀ ਭਰਮਾਰ ਹੈ। ਚੋਰ ਹਰ ਰੋਜ਼ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਅਤੇ ਤਾਜ਼ਾ ਘਟਨਾ ਰਣਜੀਤ ਬਾਗ ਵਿਖੇ ਇੱਕ ਇਲੈਕਟਰੋਨਿਕ ਦੇ ਦੁਕਾਨਦਾਰ ਨਾਲ ਵਾਪਰੀ ਹੈ ਜਿਸ ਦੀ ਦੁਕਾਨ ਦੇ ਛਟਰ ਦੀਆਂ ਪੱਤੀਆਂ ਵੱਡ ਕੇ ਚੋਰ ਰਾਤ ਦੁਕਾਨ ਦੇ ਅੰਦਰ ਵੜ ਗਏ ਅਤੇ ਦੁਕਾਨ ਵਿੱਚੋਂ ਇਨਵਰਟਰ, ਬੈਟਰੇ ਐਲਸੀਡੀ ਅਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ। ਦੁਕਾਨਦਾਰ ਤਰਲੋਚਨ ਸਿੰਘ ਅਨੁਸਾਰ ਉਸਦਾ ਲਗਭਗ 80 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੀ ਉਸਨੇ ਪੁਲਿਸ ਨੂੰ ਸ਼ਿਕਾਇਤ ਵੀ ਕਰ ਦਿੱਤੀ ਹੈ।


Source babushahi