ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਵੱਢ ਕੇ ਮਾਰਿਆ
- Admin Default
- 29 Sep, 2024 00:16
ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਵੱਢ ਕੇ ਮਾਰਿਆ
ਫਰਿਜਨੋ (ਕੈਲੀਫੋਰਨੀਆਂ)
ਫਰਿਜਨੋ ਨਿਵਾਸੀ ਭਾਰਤੀ ਮੂਲ ਦੇ ਇੱਕ ਡਰਾਈਵਰ ਦੀ ਸ਼ੱਕੀ ਹਲਾਤਾ ਵਿੱਚ ਯੂਟਾ ਸਟੇਟ ਦੇ ਡੇਲੇ ਸ਼ਹਿਰ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਰਿਪੋਰਟ ਮੁਤਾਬਕ ਬੁੱਧਵਾਰ ਦੀ ਰਾਤ ਨੂੰ ਇੱਕ ਭਾਰਤੀ ਟਰੱਕ ਡਰਾਈਵਰ ਫਰੀਵੇਅ 80 ਦੇ ਇਗਜ਼ਟ ਨੰਬਰ 70 ਤੇ ਯੂਟਾ ਸਟੇਟ ਵਿੱਚ ਐਨ ਰੈਪ ਤੇ ਸ਼ੌ ਰਿਹਾ ਸੀ ਜਦੋ ਕਿਸੇ ਨੇ ਤੇਜ਼ ਧਾਰ ਹਥਿਆਰ ਨਾਲ ਹਮਲਾਵਕਰਕੇ ਉਸਦਾ ਕਤਲ ਕਰ ਦਿੱਤਾ।
ਜੀ ਐਸ ਐਨ ਟਰੱਕਿੰਗ ਕੰਪਨੀ ਲਈ ਕੰਮ ਕਰਦਾ ਇਹ ਪੰਜਾਬੀ ਟਰੱਕ ਡਰਾਈਵਰ ਪਿੰਦਰ ਸਿੰਘ ਫਰਿਜਨੋ ਸ਼ਹਿਰ ਤੋ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਦਰ ਸਿੰਘ ਜੋਕਿ ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆ ਦਾ ਰਹਿਣ ਵਾਲਾ ਸੀ। ਪਿੰਦਰ ਸਿੰਘ ਲਗਭਗ ਪਿਛਲੇ 18 ਸਾਲ ਤੋਂ ਇਟਲੀ ਵਿਖੇ ਕੰਮ ਕਰ ਰਿਹਾ ਸੀ ਅਤੇ ਲਗਭਗ 3 ਸਾਲ ਪਹਿਲੇ ਅਮਰੀਕਾ ਵਿਖੇ ਚਲਾ ਗਿਆ ਸੀ, ਜਿੱਥੇ ਉਸ ਦਾ ਤੇਜ ਹਥਿਆਰਾਂ ਨਾਲ ਕਤਲ ਕਰਨ ਕਰ ਦਿੱਤਾ ਗਿਆ। ਜਿਵੇਂ ਉਕਤ ਵਿਅਕਤੀ ਦੇ ਕਤਲ ਦੀ ਸੂਚਨਾ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਅਤੇ ਅਮਰੀਕਾ ਵੱਸਦੇ ਪੰਜਾਬੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਦੌੜ ਗਈ। ਇਸਦੇ ਦੋਸਤ ਨੇ ਜਦੋ ਵੇਖਿਆ ਕਿ ਪਿੰਦਰ ਦਾ ਜੀ ਪੀ ਐਸ ਮੂਵ ਨਹੀ ਕਰ ਰਿਹਾ ਤਾਂ ਉਸਨੇ ਜਦੋ ਜਾਕੇ ਵੇਖਿਆ ਤਾਂ ਪਿੰਦਰ ਲਾਸ਼ ਬਣਿਆ ਟਰੱਕ ਵਿੱਚ ਪਿਆ ਸੀ, ਉਪਰੰਤ ਪੁਲਿਸ ਮੌਕੇ ਤੇ ਪਹੁੰਚੀ ਤੇ ਇਸ ਵਾਰਦਾਤ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
Source babushahi







