ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਨਾਲ ਪਤੀ - ਪਤਨੀ ਦੀ ਮੌਤ
- Admin Default
- 29 Sep, 2024 03:55
ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਨਾਲ ਪਤੀ - ਪਤਨੀ ਦੀ ਮੌਤ
ਗੁਰਦਾਸਪੁਰ
ਗੁਰਦਾਸਪੁਰ ਦੇ ਕਸਬਾ ਕਾਦਿਆਂ ਵਿਖੇ ਗੁਰਦੁਆਰਾ ਸ੍ਰੀ ਮੱਕਾ ਸਾਹਿਬ ਦੇ ਸ਼ਰੋਵਰ ਵਿੱਚ ਇਸ਼ਨਾਨ ਕਰਨ ਆਏ ਪਤੀ ਪਤਨੀ ਦੀ ਮੋਤ ਹੋ ਜਾਣ ਨਾਲ ਪਿੰਡ ਲੀਲ ਕਲਾਂ ਵਿੱਚ ਸੋਗ ਦੀ ਲਹਿਰ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਡੀਲਾ ਥਾਣਾ ਘੁਮਾਣ ਦੇ ਰਹਿਣ ਵਾਲੇ ਬਲਵੰਤ ਸਿੰਘ (50)ਅਤੇ ੳਸ ਦੀ ਪਤਨੀ ਰਜਵੰਤ ਕੋਰ(45) ਹਰ ਇਤਵਾਰ ਨੂੰ ਪਿੰਡ ਲੀਲਕਲਾਂ ਗੁਰੂਦੁਆਰਾ ਮੱਕਾ ਸਾਹਿਬ ਮੱਥਾ ਟਕਣ ਆਏ ਅਤੇ ਬਲਵੰਤ ਸਿੰਘ ਇਸ਼ਨਾਨ ਲਈ ਸਰੋਵਰ ਤੇ ੳਤਰੀਆ ਅਤੇ ੳਹ ਸੰਭਲ ਨਹੀਂ ਸਕੀਆ ਇਹ ਦੇਖਦੀਆਂ ੳਸ ਦੀ ਪਤਨੀ ਰਜਵੰਤ ਕੋਰ ਨੇ ੳਸ ਨੁੰ ਬਚਾੳਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਦੋਨਾਂ ਦੀ ਡੁੱਬਣ ਕਾਰਣ ਮੋਤ ਹੋ ਗਈ। ਡੁਬੱਣ ਦੀ ਜਾਨਕਾਰੀ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਨੇ ਪਿੰਡ ਵਾਸੀਆਂ ਨੂੰ ਦਿੱਤੀ ਜਿਸ ਤੋ ਬਾਦ ਪਿੰਡ ਵਾਸੀਆ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਡੀਆ ਗਿਆ। ਪੁਲਸ ਨੇ ਮੋਕੇ ਤੇ ਪਹੁੰਚ ਕੇ ਜਾਂਚ ਤੋ ਬਾਦ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਪਿੰਡ ਕੰਡੀਲਾ ਦੇ ਰਹਿਣ ਵਾਲੇ ਮ੍ਰਿਤਕਾਂ ਦੇ ਪੜੋਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਿਕਾਂ ਦੀ ਇਕ ਬੇਟੀ ਅਤੇ ਦੋ ਬੇਟੇ ਹੱਨ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ ਤੇ ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Source babushahi







