ਬਰਨਾਲਾ– ਨਗਰ ਕੌਂਸਲ ਵਿੱਚ ਸਾਬਕਾ ਵਾਈਸ ਪ੍ਰਧਾਨ ਦੇ ਨਾਮ ਵਾਲੀ ਪਲੇਟ ਟੁੱਟੀ, ਕਾਂਗਰਸੀ ਐਮਸੀ ਦੇ ਪਤੀ ਤੇ ਸ਼ੱਕ ਦੀ ਸੂਈ – ਪਰਚਾ ਦਰਜ, ਜਾਂਚ ਸ਼ੁਰੂ
- Admin Default
- 30 Sep, 2024 23:09
ਬਰਨਾਲਾ– ਨਗਰ ਕੌਂਸਲ ਵਿੱਚ ਸਾਬਕਾ ਵਾਈਸ ਪ੍ਰਧਾਨ ਦੇ ਨਾਮ ਵਾਲੀ ਪਲੇਟ ਟੁੱਟੀ, ਕਾਂਗਰਸੀ ਐਮਸੀ ਦੇ ਪਤੀ ਤੇ ਸ਼ੱਕ ਦੀ ਸੂਈ
– ਪਰਚਾ ਦਰਜ, ਜਾਂਚ ਸ਼ੁਰੂ
ਬਰਨਾਲਾ
ਨਗਰ ਕੌਂਸਲ ਬਰਨਾਲਾ ਦੇ ਦਫਤਰ ਵਿੱਚ ਲੱਗੀ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਦੇ ਨਾਮ ਵਾਲੀ ਨੇਮ ਪਲੇਟ ਕਿਸੇ ਨੇ ਤੋੜ ਦਿੱਤੀ। ਸਰਕਾਰੀ ਪ੍ਰਾਪਰਟੀ ਦੀ ਤੋੜ ਭੰਨ ਕਰਨ ਦਾ ਪੁਲਿਸ ਨੇ ਅਣਪਛਾਤੇ ਤੇ ਪਰਚਾ ਵੀ ਦਰਜ ਕਰ ਲਿਆ ਹੈ। ਇਹ ਪਰਚਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੀ ਸ਼ਿਕਾਇਤ ਤੇ ਦਰਜ ਹੋਇਆ ਹੈ। ਇਸ ਦੇ ਸ਼ੱਕ ਦੀ ਸੂਈ ਸ਼ਹਿਰ ਦੇ ਇੱਕ ਕਾਂਗਰਸੀ ਮਹਿਲਾ ਐਮਸੀ ਦੇ ਪਤੀ ਦੇ ਆਲੇ ਦੁਆਲੇ ਘੁੰਮ ਰਹੀ ਹੈ। ਨਗਰ ਕੌਂਸਲ ਦੇ ਸੂਤਰਾਂ ਦੇ ਅਨੁਸਾਰ ਜਦੋਂ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਪਰਮਜੀਤ ਸਿੰਘ ਜੌਟੀ ਮਾਨ ਦੀ ਚੋਣ ਹੋ ਗਈ ਉਸ ਤੋਂ ਬਾਅਦ ਤੈਸ਼ ਵਿੱਚ ਆ ਕੇ ਕਾਂਗਰਸੀ ਐਮਸੀ ਦੇ ਪਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸਾਬਕਾ ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਦੇ ਖੇਮੇ ਦੇ ਵਿਅਕਤੀਆਂ ਵਿੱਚ ਗੁੱਸਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਕੁਝ ਪਤਵੰਨੇ ਇਸ ਮਾਮਲੇ ਨੂੰ ਦਬਾਉਣ ਵਿੱਚ ਲੱਗੇ ਹੋਏ ਹਨ। ਤੈਸ਼ ਵਿੱਚ ਆ ਕੇ ਕਰੀ ਗਈ ਇਸ ਕਾਰਵਾਈ ਤੋਂ ਬਾਅਦ ਕਰੀਬ 24 ਘੰਟੇ ਤੱਕ ਇਹ ਗੱਲ ਠੰਡੀ ਰਹੀ। ਪਰ ਜਦੋਂ ਰਾਜਨੀਤਿਕ ਗਲਿਆਰਿਆਂ ਵਿੱਚ ਇਸ ਦੀਆਂ ਕਲਸੋਹਾਂ ਸ਼ੁਰੂ ਹੋ ਗਈਆਂ ਤਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲਿਸ ਨੇ ਸੰਬੰਧਿਤ ਐਮਸੀ ਦੇ ਪਤੀ ਦੇ ਟਿਕਾਣੇ ਤੇ ਜਦੋਂ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਉਦੋਂ ਆਲੇ ਦੁਆਲੇ ਫੋਨਾਂ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ। ਸੂਤਰ ਦੱਸਦੇ ਹਨ ਕਿ ਇਸ ਘਟਨਾ ਤੋਂ ਬਾਅਦ ਕਈ ਪਤਵੰਨੇ ਇਸ ਨੂੰ ਹੱਲ ਕਰਨ ਵਿੱਚ ਲੱਗੇ ਹੋਏ ਹਨ ਪਰ ਇਹ ਮਾਮਲਾ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇ ਨਗਰ ਕੌਂਸਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਅਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜੋ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕੀਤੀ ਗਈ ਉਸ ਦੀ ਜਾਂਚ ਕੀਤੀ ਜਾਵੇ ਤਾਂ ਇਹ ਮਾਮਲਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਬਾਕੀ ਅਗਲੀ ਕੜੀ ਵਿੱਚ







