ਇਜ਼ਰਾਈਲ ਨੇ ਫਿਰ ਕੀਤਾ ਲੇਬਨਾਨ ਦੀ ਰਾਜਧਾਨੀ 'ਤੇ ਵੱਡਾ ਹਮਲਾ
- Admin Default
- 30 Sep, 2024 23:50
ਇਜ਼ਰਾਈਲ ਨੇ ਫਿਰ ਕੀਤਾ ਲੇਬਨਾਨ ਦੀ ਰਾਜਧਾਨੀ 'ਤੇ ਵੱਡਾ ਹਮਲਾ
ਬੇਰੂਤ
ਇਜ਼ਰਾਈਲ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਉੱਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ। ਇਨ੍ਹਾਂ ਹਮਲਿਆਂ 'ਚ ਹੁਣ ਤੱਕ ਹਿਜ਼ਬੁੱਲਾ ਮੁਖੀ ਨਸਰੁੱਲਾ ਸਮੇਤ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 195 ਲੋਕ ਜ਼ਖਮੀ ਹੋਏ ਹਨ। ਇੱਥੇ ਅਮਰੀਕਾ ਨੇ ਵੀ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪਣੀ ਏਅਰ ਫੋਰਸ ਨੂੰ ਮੈਦਾਨ 'ਚ ਉਤਾਰਿਆ ਹੈ।
ਦਰਅਸਲ ਇਜ਼ਰਾਇਲੀ ਫੌਜ ਨੇ ਸੋਮਵਾਰ ਸਵੇਰੇ ਪਹਿਲੀ ਵਾਰ ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਦਹਿਸ਼ਤ ਫੈਲਾਈ। ਇੱਥੇ ਇਜ਼ਰਾਈਲੀ ਫੌਜ ਨੇ ਸ਼ਹਿਰ ਦੀ ਇਮਾਰਤ ਨੂੰ ਉਡਾ ਦਿੱਤਾ। ਇਸ ਹਮਲੇ 'ਚ ਘੱਟੋ-ਘੱਟ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਫਲਸਤੀਨੀ ਅੱਤਵਾਦੀ ਸਮੂਹ ਪੀਐਫਐਲਪੀ ਦਾ ਕਹਿਣਾ ਹੈ ਕਿ ਹਮਲੇ ਵਿੱਚ ਉਸਦੇ ਤਿੰਨ ਨੇਤਾ ਮਾਰੇ ਗਏ ਸਨ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਵਧਦੇ ਸੰਘਰਸ਼ 'ਚ ਇਹ ਪਹਿਲੀ ਵਾਰ ਹੈ ਜਦੋਂ ਇਜ਼ਰਾਈਲ ਨੇ ਬੇਰੂਤ ਦੇ ਕਿਸੇ ਰਿਹਾਇਸ਼ੀ ਇਲਾਕੇ 'ਤੇ ਹਮਲਾ ਕੀਤਾ ਹੈ।
Source babushahi







