ਵੱਡਾ ਹਾਦਸਾ! ਹੂਟਰ ਮਾਰਦੀ ਗੱਡੀ ਨੇ ਚਾਰ ਨੂੰ ਕੁਚਲਿਆ
- Admin Default
- 30 Sep, 2024 03:52
ਵੱਡਾ ਹਾਦਸਾ! ਹੂਟਰ ਮਾਰਦੀ ਗੱਡੀ ਨੇ ਚਾਰ ਨੂੰ ਕੁਚਲਿਆ
ਗੁਰਦਾਸਪੁਰ
- ਧਾਰੀਵਾਲ ਕਸਬੇ ਵਿੱਚ ਬੀਤੀ ਰਾਤ ਇੱਕ ਗੱਡੀ ਨੇ ਚਾਰ ਲੋਕਾਂ ਨੂੰ ਕੁਚਲ ਦਿੱਤਾ ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਕ ਗੱਡੀ ਹੂਟਰ ਮਾਰਦੀ ਹੋਏ ਬਟਾਲਾ ਸਾਈਡ ਤੋਂ ਆ ਰਹੀ ਸੀ ਅਤੇ ਸਬਜੀ ਮੰਡੀ ਦੇ ਕੋਲ ਖਲੋਤੇ ਮੋਟਰਸਾਈਕਲਾਂ ਦੇ ਉੱਪਰ ਚੜ ਗਈ ਜਿਸ ਨਾਲ ਦੋ ਬੱਚਿਆਂ ਸਮੇਤ ਚਾਰ ਲੋਕ ਜਖਮੀ ਹੋ ਗਏ ਜਿਨਾਂ ਨੂੰ ਲੋਕਾਂ ਦੀ ਸਹਾਇਤਾ ਦੇ ਨਾਲ ਧਾਰੀਵਾਲ ਸੀਐਸਸੀ ਹਸਪਤਾਲ ਪਹੁੰਚਾਇਆ ਗਿਆ ।
ਦੁਰਘਟਨਾ ਵਿੱਚ ਜਖਮੀ ਹੋਏ ਪਾਸਟਰ ਮਿਠੁਨ ਸਹੋਤਾ ਨੇ ਦੱਸਿਆ ਕਿ ਅਸੀਂ ਗੁਰਦਾਸਪੁਰ ਤੋਂ ਮੀਟਿੰਗ ਕਰਕੇ ਆ ਰਹੇ ਸੀ ਅਤੇ ਧਾਲੀਵਾਲ ਸਬਜੀ ਮੰਡੀ ਦੇ ਕੋਲ ਖੜੇ ਸੀ ਮੈਂ ਤੇ ਮੇਰੇ ਦੋ ਬੱਚੇ ਸਨ ਅਤੇ ਜਿਸ ਨਾਲ ਮੇਰੀ ਬੇਟੀ ਅਤੇ ਮੈਂ ਦੋਨੋ ਜਖਮੀ ਹੋ ਗਏ। ਐਕਸੀਡੈਂਟ ਦੌਰਾਨ ਜਖਮੀ ਹੋਏ ਇੱਕ ਹੋਰ ਮੋਟਰਸਾਈਕਲ ਸਵਾਰ ਨੇ ਦੱਸਿਆ ਕਿ ਮੈਂ ਅਤੇ ਮੇਰੀ ਬੇਟੀ ਤੇ ਮੇਰੀ ਪਤਨੀ ਗੋਲ ਗੱਪੇ ਖਾ ਰਹੇ ਸੀ ਅਤੇ ਇੱਕ ਗੱਡੀ ਬਹੁਤ ਹੀ ਤੇਜ਼ ਰਫਤਾਰ ਦੇ ਨਾਲ ਆਈ ਅਤੇ ਸਾਡੇ ਉੱਪਰ ਵੀ ਚੜ ਗਈ ਜਿਸ ਨਾਲ ਮੈਂ ਅਤੇ ਮੇਰਾ ਬੱਚਾ ਜਖਮੀ ਹੋ ਗਏ।
ਉੱਥੇ ਹੀ ਪ੍ਰਤੱਖ ਦਰਸ਼ੀ ਲੋਕਾਂ ਨੇ ਦੱਸਿਆ ਕਿ ਗੱਡੀ ਬਹੁਤ ਤੇਜ਼ ਆ ਰਹੀ ਸੀ ਅਤੇ ਹੂਟਰ ਮਾਰ ਦੀ ਆ ਰਹੀ ਸੀ। ਦੁਰਘਟਨਾ ਤੋਂ ਬਾਅਦ ਗੱਡੀ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਏ ਹਨ । ਪਰਿਵਾਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਜਦ ਇਸ ਸਬੰਧੀ ਐਮਰਜੰਸੀ ਮੈਡੀਕਲ ਅਫਸਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਕੋਲੋਂ ਰੋਡ ਐਕਸੀਡੈਂਟ ਦੇ ਤਿੰਨ ਜਖਮੀ ਆਏ ਸਨ ਜਿਨਾਂ ਨੂੰ ਫਸਟ ਏਡ ਦੇ ਕੇ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਹੈ।
Source babushahi







