ਅੰਮ੍ਰਿਤਸਰ: ਦਿਨ ਦਿਹਾੜੇ ਘਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ ਲੁਟੇਰੇ, ਔਰਤ ਨੇ ਕੀਤਾ ਮੁਕਾਬਲਾ! ਘਟਨਾ ਸੀਸੀਟੀਵੀ ਵਿੱਚ ਕੈਦ
- Admin Default
- 01 Oct, 2024 03:20
ਅੰਮ੍ਰਿਤਸਰ: ਦਿਨ ਦਿਹਾੜੇ ਘਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੇ ਲੁਟੇਰੇ, ਔਰਤ ਨੇ ਕੀਤਾ ਮੁਕਾਬਲਾ! ਘਟਨਾ ਸੀਸੀਟੀਵੀ ਵਿੱਚ ਕੈਦ
ਪੁਲਿਸ ਦਾ ਦਾਅਵਾ ਜਲਦੀ ਦੋਸ਼ੀਆਂ ਨੂੰ ਕੀਤਾ ਜਾਵੇਗਾ ਗਿਰਫਤਾਰ
ਅਮ੍ਰਿਤਸਰ
ਅੰਮ੍ਰਿਤਸਰ ਦੇ ਵੇਰਕਾ ਵਿੱਚ ਉਸ ਵੇਲੇ ਹਾਲਾਤ ਤਨਾਵਪੂਰਨ ਬਣ ਗਏ ਜਦੋਂ ਤਿੰਨ ਲੁਟੇਰਿਆਂ ਵੱਲੋਂ ਇੱਕ ਘਰ ਦੇ ਵਿੱਚ ਲੁੱਟਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਪਹੁੰਚਿਆ ਗਿਆ। ਜਿਸ ਤੋਂ ਬਾਅਦ ਇਹ ਸਾਰੀ ਘਟਨਾ। ਉਥੇ ਸੀਸੀਟੀਵੀ ਵਿੱਚ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ ਉਥੇ ਹੀ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਸ ਔਰਤ ਦਾ ਪਤੀ ਸੁਨਿਆਰੇ ਦਾ ਕੰਮ ਕਰਦਾ ਹੈ ਅਤੇ ਲੁੱਟ ਦੀ ਨੀਅਤ ਦੇ ਨਾਲ ਹੀ ਤਿੰਨ ਦੋਸ਼ੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਦੀ ਦਲੇਰੀ ਦੇ ਚਲਦਿਆਂ ਲੁਟੇਰਿਆਂ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ।
ਉਥੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਸੀਸੀਟੀਵੀ ਦੀ ਮਦਦ ਦੇ ਨਾਲ ਤਿੰਨ ਦੋਸ਼ੀਆਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਸਰਖਾ ਪਿੱਛੇ ਭੇਜਿਆ ਜਾਵੇਗਾ। ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਵੱਲੋਂ ਵੀ ਇਸ ਘਟਨਾ ਨੂੰ ਲੈ ਕੇ ਚਿੰਤਾ ਜਤਾਈ ਗਈ ਅਤੇ ਜਿਸ ਔਰਤ ਵੱਲੋਂ ਦਲੇਰੀ ਦੇ ਨਾਲ ਇਹਨਾਂ ਦਾ ਮੁਕਾਬਲਾ ਕੀਤਾ ਗਿਆ ਹੈ ਉਸ ਨੂੰ ਸਲਾਹਿਆ ਕੀਤੀ ਗਈ ਹੈ। ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਸਵਾਲ ਚੁੱਕੇ ਹੋਏ ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ ਇਸ ਕਰਕੇ ਲੁਟੇਰਿਆਂ ਦੇ ਹੌਸਲੇ ਪੂਰੀ ਤਰਹਾਂ ਨਾਲ ਬੁਲੰਦ ਹਨ ਅਤੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਕਿ ਕਿਸੇ ਵੀ ਤਰਹਾਂ ਦੀ ਅੰਸਖਾਵੀ ਘਟਨਾ ਨਾ ਹੋ ਸਕੇ।







