:

ਐਮਰਜੰਸੀ ਹਾਲਤ 'ਚ ਹਸਪਤਾਲ ਪਹੁੰਚਿਆ ਮਰੀਜ਼, ਪਾਰਕਿੰਗ ਵਾਲੇ ਨੇ ਘੰਟਾ ਰੋਕੀ ਰੱਖਿਆ


ਐਮਰਜੰਸੀ ਹਾਲਤ 'ਚ ਹਸਪਤਾਲ ਪਹੁੰਚਿਆ ਮਰੀਜ਼, ਪਾਰਕਿੰਗ ਵਾਲੇ ਨੇ ਘੰਟਾ ਰੋਕੀ ਰੱਖਿਆ 

ਗੁਰਦਾਸਪੁਰ

ਐਮਰਜੰਸੀ ਦੋਰਾਨ ਲਿਆਉਂਦੇ ਵੇਲੇ ਮਰੀਜ਼ ਨੂੰ ਸਾਂਭਣਾ ਜਰੂਰੀ ਨਹੀਂ ਹੈ ਹਸਪਤਾਲ ਵਿਚ ਪਹਿਲਾਂ ਪਾਰਕਿੰਗ ਪਰਚੀ ਕਟਾਉਣਾ ਜਰੂਰੀ ਹੈ । ਸਿਵਲ ਹਸਪਤਾਲ ਵਿੱਚ ਤਾਂ ਇਹੋ ਨਿਯਮ ਲਾਗੂ ਹੈ। ਇਥੇ ਮਰੀਜ਼ ਨੂੰ ਪਹਿਲਾਂ ਡਾਕਟਰ ਕੋਲ ਭੁਜਾਣਾ ਜਰੂਰੀ ਨਹੀਂ ਸੀ ਬਲਕਿ ਆਟੋ ਵਾਲੇ ਨੂੰ ਇਕ ਘੰਟਾ ਮਰੀਜ਼ ਸਮੇਤ ਖਲਾਰ ਕੇ ਪਹਿਲਾਂ ਪਰਚੀ ਦੇ ਪੈਸੇ ਦੇਣਾ ਜਰੂਰੀ ਹੈ।

ਜਿੰਦੀ ਜਾਗਦੀ ਉਦਾਹਰਨ ਨੌਜਵਾਨ ਰਾਹੁਲ ਹੈ ਜਿਸ ਦੇ ਮਾਤਾ ਜੀ ਦੀ ਤਬੀਅਤ ਜਿਆਦਾ ਖਰਾਬ ਹੋ ਗਈ ਪਰ ਉਸਨੇ ਡਿਊਟੀ ਤੇ ਹੋਣ ਕਾਰਨ ਆਪਣੇ ਪਿਤਾ ਜੀ ਨੂੰ ਕਿਹਾ ਕਿ ਮਾਤਾ ਜੀ ਨੂੰ ਸਰਕਾਰੀ ਹਸਪਤਾਲ ਲੈ ਜਾਓ ਮੈਂ ਉੱਥੇ ਪਹੁੰਚਦਾ ਹਾਂ।ਜਦੋਂ ਉਸ ਦੇ ਪਿਤਾ ਜੀ ਮਰੀਜ਼ ਨੂੰ ਆਟੋ ਵਿੱਚ ਕੇ ਹਸਪਤਾਲ ਪਹੁੰਚੇ ਤਾਂ ਪਾਰਕਿੰਗ ਦੀ ਪਰਚੀ ਵਾਲੇ ਨੇ ਰੋਕ ਲਿਆ ਕਿ ਪਰਚੀ ਕਟਾਓ। ਉਸਦੇ ਪਿਤਾ ਜੀ ਨੇ ਕਿਹਾ ਕਿ ਐਮਰਜੰਸੀ ਹੈ ਮਰੀਜ਼ ਨੂੰ ਦਾਖਲ ਕਰਾ ਲੈਣ ਦਿਓ ਆ ਕੇ ਪੈਸੇ ਦੇ ਦੇਣਗੇ‌ ਪਰ ਉਸਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਗਲਤ ਸ਼ਬਦ ਵੀ ਪ੍ਰਯੋਗ ਕੀਤੇ। ਪਾਰਕਿੰਗ ਵਾਲੇ ਨੇ ਉਹਨਾਂ ਦੇ 15_20 ਮਿਨਟ ਖਰਾਬ ਕਰ ਦਿੱਤੇ ਜਦਕਿ ਅਜਿਹੀ ਹਾਲਤ ਵਿੱਚ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ। ਉਸ ਨੇ ਮੰਗ ਕੀਤੀ ਹੈ ਕਿ ਪਾਰਕਿੰਗ ਵਾਲੇ ਦੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਨੂੰ ਰੋਕਿਆ ਜਾਵੇ।


Source babushahi