AAP ਦੇ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਭਰਾ ਨੂੰ ਹਾਰ ਪਹਿਨਾਉਣ ਦੀ ਵਾਇਰਲ ਵੀਡੀਓ
- Admin Default
- 02 Oct, 2024 02:11
AAP ਦੇ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਦੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਭਰਾ ਨੂੰ ਹਾਰ ਪਹਿਨਾਉਣ ਦੀ ਵਾਇਰਲ ਵੀਡੀਓ
ਹਲਕਾ ਇੰਚਾਰਜ ਨੇ ਕਿਹਾ ਕੋਈ ਵੀ ਆ ਸਕਦਾ ਉਹਨਾਂ ਦੇ ਦਫਤਰ
ਗੁਰਦਾਸਪੁਰ
ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਗਰਮ ਹੁੰਦਾ ਨਜ਼ਰ ਆ ਰਿਹਾ ਹੈ, ਉਥੇ ਜੀਲਾ ਗੁਰਦਾਸਪੁਰ ਵਿੱਚ ਰੋਜ ਤੇ ਸਰਪੰਚੀ ਜੋ ਨਾਲ ਸੰਬੰਧਿਤ ਨਵੇਂ ਹੰਗਾਮੇ ਵੀ ਵੇਖਣ ਨੂੰ ਮਿਲ ਰਹੇ ਹਨ। ਤਾਜ਼ਾ ਮਾਮਲੇ ਵਿੱਚ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਮਾਂ ਅਤੇ ਭਰਾ ਨੇ ਆਪਣੇ ਦਫਤਰ ਵਿੱਚ ਹਾਰ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਇਸ ਸਬੰਧ ਵਿੱਚ ਗੁਰਦੀਪ ਰੰਧਾਵਾ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਪਾਰਟੀ ਦੇ ਦਫਤਰ ਵਿੱਚ ਕੋਈ ਵੀ ਆ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਗੈਂਗਸਟਰ ਕਲਚਰ ਨੂੰ ਵਧਾਵਾ ਤਾਂ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਹੀ ਦਿੱਤਾ ਗਿਆ ਹੈ,ਹੁਣ ਸਾਡੇ 'ਤੇ ਗੈਂਗਸਟਰਾਂ ਨਾਲ ਸਬੰਧ ਆਉਣ ਦੇ ਦੋਸ਼ ਲਗਾਏ ਜਾ ਰਹੇ ਹਨ।, ਉਨ੍ਹਾਂ ਕਿਹਾ ਕਿ ਜੇਕਰ ਜੱਗੂ ਭਗਵਾਨਪੁਰੀਆ ਗਲਤ ਰਸਤੇ 'ਤੇ ਗਿਆ ਹੈ ਤਾਂ ਇਸ 'ਚ ਉਨ੍ਹਾਂ ਦੇ ਪਰਿਵਾਰ ਦਾ ਕੀ ਕਸੂਰ ਹੈ? ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਤਾਂ ਕੁਖਿਆਤ ਗੈਂਗਸਟਰ ਮੁਖਤਿਆਰ ਅੰਸਾਰੀ ਨਾਲ ਸੰਬੰਧ ਜੱਗ ਜਾਹਰ ਹੋ ਗਏ ਸਨ।
Source babushahi







