ਅਰਵਿੰਦ ਕੇਜਰੀਵਾਲ ਸਰਕਾਰੀ ਬੰਗਲਾ ਕਰਨਗੇ ਖਾਲੀ, ਐਮ ਪੀ ਅਸ਼ੋਕ ਮਿੱਤਰ ਦੇ ਘਰ ਹੋਣਗੇ ਸ਼ਿਫਟ
- Admin Default
- 03 Oct, 2024 02:26
ਅਰਵਿੰਦ ਕੇਜਰੀਵਾਲ ਸਰਕਾਰੀ ਬੰਗਲਾ ਕਰਨਗੇ ਖਾਲੀ, ਐਮ ਪੀ ਅਸ਼ੋਕ ਮਿੱਤਰ ਦੇ ਘਰ ਹੋਣਗੇ ਸ਼ਿਫਟ
ਨਵੀਂ ਦਿੱਲੀ
ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਹੁਣ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 4 ਅਕਤੂਬਰ ਨੂੰ ਖਾਲੀ ਕਰਨਗੇ।
ਪਾਰਟੀ ਦੇ ਸੂਤਰਾਂ ਮੁਤਾਬਕ ਉਹ ਆਪ ਦੇ ਰਾਜ ਸਭਾ ਐਮ ਪੀ ਅਸ਼ੋਕ ਮਿੱਤਰ ਦੇ ਬੰਗਲੇ 5 ਫਿਰੋਜ਼ਪੁਰਸ਼ਾਹ ਰੋਡ ਵਿਖੇ ਸ਼ਿਫਟ ਹੋਣਗੇ।
ਆਪ ਨੇ ਪੁਸ਼ਟੀ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਐਮ ਪੀ ਅਸ਼ੋਕ ਮਿੱਤਰ ਨੂੰ ਅਲਾਟ ਹੋਏ 5 ਫਿਰੋਜ਼ਸ਼ਾਹ ਰੋਡ ਬੰਗਲੇ ਵਿਚ ਸ਼ਿਫਟ ਹੋਣਗੇ। ਮਿੱਤਰ ਨੇ ਖੁਦ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਰਿਹਾਇਸ਼ ’ਤੇ ਸ਼ਿਫਟ ਹੋਣ ਦਾ ਸੱਦਾ ਦਿੱਤਾ ਹੈ।
Source babushahi







