:

ਇੱਕ ਮੰਦਿਰ ਅਜਿਹਾ, ਜਿਥੇ ਲੋਕ ਨਰਾਤਿਆ 'ਚ ਪੁੱਤਰਾਂ ਨੂੰ ਲੰਗੂਰ ਬਣਾਕੇ ਨਤਮਸਤਕ ਹੁੰਦੇ ਨੇ


ਇੱਕ ਮੰਦਿਰ ਅਜਿਹਾ, ਜਿਥੇ ਲੋਕ ਨਰਾਤਿਆ 'ਚ ਪੁੱਤਰਾਂ ਨੂੰ ਲੰਗੂਰ ਬਣਾਕੇ ਨਤਮਸਤਕ ਹੁੰਦੇ ਨੇ 

ਬਟਾਲਾ(ਗੁਰਦਾਸਪੁਰ)

ਅੱਸੂ ਦੇ ਨਰਾਤੇ ਦਾ ਅੱਜ ਪਹਿਲਾ ਦਿਨ ਹੈ  ਜਿਸ ਕਰਕੇ ਮੰਦਿਰਾਂ ਵਿਚ ਭਗਤਾਂ ਦਾ ਤਾਂਤਾ ਲੱਗਾ ਹੋਇਆ ਹੈ। ਭਾਰਤ ਵਿਚ ਦੋ ਹੀ ਐਸੇ ਮੰਦਰ ਹਨ , ਜਿਥੇ ਲੋਕ ਮੰਨਤ ਮੰਗਦੇ ਹਨ, ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀ ਅਪਣੇ ਪੁੱਤਰ ਨੂੰ ਨਰਾਤਿਆ ਤੇ ਲੰਗੂਰ ਬਣਾ ਕੇ ਮੰਦਿਰ ਵਿਚ ਲੈਕੇ ਆਵਾਂਗੇ, ਜਿਸ ਦੇ ਚਲਦੇ ਲੋਕਾਂ ਦੀਆਂ ਮਨਤਾਂ ਪੂਰੀਆਂ ਹੋਣ ਤੇ ਲੋਕ ਅਪਣੇ ਬਚਿਆ ਨੂੰ ਅੱਜ ਲੰਗੂਰ ਬਣਾ ਕੇ ਢੋਲ ਦੇ ਨਾਲ ਕਾਲੀਦਵਾਰਾ ਮੰਦਿਰ ਵਿਚ ਵਿੱਚ ਲੈਕੇ ਆਏ।  ਪੂਰੇ ਭਾਰਤ ਵਿਚ ਦੋ ਹੀ ਮੰਦਿਰ ਹਨ, ਜਿਥੇ ਲੋਕ ਅਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈਕੇ ਆਂਉਂਦੇ ਹਨ, ਇਕ ਅਮ੍ਰਿਤਸਰ ਵਿਚ ਦੁਰਗਿਆਣਾ ਮੰਦਿਰ ਹੈ ਅਤੇ ਦੂਸਰਾ ਮੰਦਰ ਬਟਾਲਾ ਵਿਚ ਹੈ, ਸਿੱਧ ਸ਼ਕਤੀ ਪਿੱਠ ਮੰਦਿਰ ਕਾਲੀ ਦਵਾਰਾ।

ਸ਼ਰਧਾਲੂਆਂ ਨੇ ਕਿਹਾ ਕਿ ਪੁੱਤਰ ਪੈਦਾ ਹੋਣ ਤੋਂ ਪਹਿਲਾਂ ਮੰਨਤ ਮੰਗਦੇ ਹਾਂ, ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀ ਅਪਣੇ ਪੁੱਤਰ ਨੂੰ ਲੰਗੂਰ ਬਣਾ ਕੇ ਮੰਦਿਰ ਵਿਚ ਲੈਕੇ ਆਵਾਂਗੇ, ਜਿਸ ਦੇ ਚਲਦੇ ਅੱਜ ਬਚਿਆ ਨੂੰ ਅੱਜ ਲੰਗੂਰ ਬਣਾ ਕੇ ਕਾਲੀਦਵਾਰਾ ਮੰਦਿਰ ਵਿਚ ਲੈਕੇ ਆਉਂਦੇ ਹਨ । ਅਤੇ  ਦਸ਼ਹਰੇ ਵਾਲੇ ਦਿਨ ਪੁੱਤਰ ਨੂੰ ਪਾਏ ਹੋਏ ਲੰਗੂਰ ਦੇ ਕਪੜੇ ਮੰਦਿਰ ਵਿਚ ਚੜਾ ਦਿੰਦੇ ਹਨ ਅਤੇ ਹਨੂਮਾਨ ਮੰਦਿਰ ਵਿਚ ਪੂਜਾ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ। 

ਦੱਸਣਯੁਗ ਹੈ ਕਿ ਪੂਰੇ ਭਾਰਤ ਵਿਚ ਐਸੀਆਂ ਦੋ ਹੀ ਜਗ੍ਹਾ ਹੈ, ਜਿਥੇ ਲੋਕ ਅਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈਕੇ ਆਉਂਦੇ ਹਨ, ਇਕ ਬਟਾਲਾ ਅਤੇ ਦੂਸਰਾ ਅਮ੍ਰਿਤਸਰ। ਬਟਾਲਾ ਦੇ ਕਾਲੀਦਵਾਰਾ ਮੰਦਿਰ ਵਿਚ ਮਾਂ ਕਾਲੀ ਦਾ ਰੂਪ ਸ਼ਾਂਤ ਹੈ ਅਤੇ ਮਾਂ ਕਾਲੀ ਨੇ ਅਪਣੇ ਹੱਥ ਵਿਚ ਬਲਵੀਰ ਹਨੂਮਾਨ ਜੀ ਨੂੰ ਫੜਿਆ ਹੋਇਆ ਹੈ, ਅਮ੍ਰਿਤਸਰ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਪੁੱਤਰ ਲਵ-ਕੁਸ਼ ਨੇ ਹਨੂੰਮਾਨ ਜੀ ਨੂੰ ਬੰਧੀ ਬਣਾਇਆ ਸੀ, ਜਿਸ ਕਰਕੇ  ਇਨ੍ਹਾਂ ਦੋਵਾਂ ਮੰਦਿਰਾਂ ਤੇ ਲੋਕ ਮੰਨਤ ਮੰਗਦੇ ਹਨ ਅਤੇ ਮੰਨਤ ਪੁਰੀ ਹੋਣ ਤੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਉਸ ਮੰਨਤ ਨੂੰ ਉਤਾਰਦੇ ਹਨ।


Source babushahi