ਡੇਰਾਬੱਸੀ 'ਚ ਦਿਨ ਦਿਹਾੜੇ ਵਿਅਕਤੀ ਦਾ ਕਤਲ
- Admin Default
- 04 Oct, 2024 00:54
ਡੇਰਾਬੱਸੀ 'ਚ ਦਿਨ ਦਿਹਾੜੇ ਵਿਅਕਤੀ ਦਾ ਕਤਲ
ਮੋਹਾਲੀ
- ਡੇਰਾਬੱਸੀ ਵਿਚ ਅੱਜ ਦਿਨ ਦਿਹਾੜੇ ਵਾਰਦਾਤ ਵਾਪਰਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ, ਕੁੱਝ ਲੋਕਾਂ ਦੇ ਵਲੋਂ ਇੱਕ ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ, ਉਸਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ, ਵਿਅਕਤੀ ਆਪਣੀ ਰਿਸ਼ਤੇਦਾਰ ਔਰਤ ਦੇ ਨਾਲ ਜਾ ਰਿਹਾ ਸੀ ਤਾਂ, ਇਸੇ ਦੌਰਾਨ ਹੀ ਹਥਿਆਰਬੰਦ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਵਿਅਕਤੀ ਤੇ ਹਮਲਾ ਕਰਕੇ, ਉਸਨੂੰ ਜਾਨੋਂ ਮਾਰ ਦਿੱਤਾ।
ਮ੍ਰਿਤਕ ਵਿਅਕਤੀ ਦੀ ਪਛਾਣ ਹਰਬੰਸ ਸਿੰਘ ਵਾਸੀ ਰਾਮਪੁਰ ਬਹਾਲ ਵਜੋਂ ਹੋਈ ਹੈ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਹੈ, ਜਿੰਨ੍ਹਾਂ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।
Source babushahi







