:

ਹੰਡਿਆਇਆ ਕੋਲ ਗੋਲੀਆਂ ਚਲਾ ਕੇ ਮਾਹੌਲ ਖਰਾਬ ਕਰਨ ਵਾਲੇ ਪੁਲਿਸ ਨੇ ਦਬੋਚੇ, ਫੜੇ ਗਏ ਅਪਰਾਧੀਆਂ ਤੇ ਪਹਿਲਾਂ ਵੀ ਕਈ ਮੁਕਦਮੇ ਦਰਜ


ਹੰਡਿਆਇਆ ਕੋਲ ਗੋਲੀਆਂ ਚਲਾ ਕੇ ਮਾਹੌਲ ਖਰਾਬ ਕਰਨ ਵਾਲੇ ਪੁਲਿਸ ਨੇ ਦਬੋਚੇ, ਫੜੇ ਗਏ ਅਪਰਾਧੀਆਂ ਤੇ ਪਹਿਲਾਂ ਵੀ ਕਈ ਮੁਕਦਮੇ ਦਰਜ 

ਬਰਨਾਲਾ 

3 ਅਕਤੂਬਰ ਨੂੰ ਹੰਡਿਆਇਆ ਦੇ ਲੁੱਕ ਪਲਾਂਟ ਕੋਲੇ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਗੋਲੀ ਚਲਾ ਕੇ ਮਾਹੌਲ ਖਰਾਬ ਕਰਨ ਵਾਲੇ ਪੰਜ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਬਾਕੀਆਂ ਦੀ ਹਾਲੇ ਭਾਲ ਜਾਰੀ ਹੈ। ਜਿਲਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ, ਐਸਪੀ ਸੰਦੀਪ ਸਿੰਘ ਮੰਡ, ਡੀਐਸਪੀ ਸਤਬੀਰ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਰਨਵੀਰ ਸਿੰਘ ਨਿਵਾਸੀ ਮੁਕਤਸਰ ਅਤੇ ਨਿਰਮਲਜੀਤ ਸਿੰਘ ਨਿਵਾਸੀ ਜਿਲਾ ਬਰਨਾਲਾ ਦੀ ਪਿਛਲੇ ਲੰਬੇ ਸਮੇਂ ਤੋਂ ਰੰਜੀਸ ਚੱਲੀ ਆ ਰਹੀ ਹੈ। ਉਹਨਾਂ ਦੇ ਇੱਕ ਮੁਕਦਮੇ ਦੀ ਤਰੀਖ ਜਿਲਾ ਕੋਰਟ ਬਰਨਾਲਾ ਵਿੱਚ ਸੀ।

ਉਸ ਦੌਰਾਨ ਉਹਨਾਂ ਦੀ ਬਹਿਸ ਹੋ ਗਈ ਅਤੇ ਉਸ ਤੋਂ ਬਾਅਦ ਇਹ ਦੋਨੇ ਆਪਣੇ ਸਾਥੀਆਂ ਸਮੇਤ ਹੰਡਿਆਇਆ ਵਿੱਚ ਭਿੜ ਗਏ। ਜਿੱਥੇ ਇੱਕ ਦੂਜੇ ਤੇ ਹਮਲੇ ਕੀਤੇ ਅਤੇ ਗੋਲੀ ਚੱਲਣ ਦੀ ਵੀ ਸੂਚਨਾ ਸੀ। ਪੁਲਿਸ ਨੇ ਕਰਨਵੀਰ ਸਿੰਘ ਜਿਲਾ ਮੁਕਤਸਰ, ਨਿਰਮਲਜੀਤ ਸਿੰਘ ਜਿਲਾ ਬਰਨਾਲਾ ਅਤੇ ਇਹਨਾਂ ਦੇ ਸਾਥੀ ਰੋਹਿਤ ਕੁਮਾਰ ਜਿਲਾ ਮੁਕਤਸਰ, ਗਗਨਦੀਪ ਸਿੰਘ ਅਤੇ ਦੀਪਕ ਕੁਮਾਰ ਨਿਵਾਸੀ ਜਿਲਾ ਬਰਨਾਲਾ ਨੂੰ ਕਾਬੂ ਕਰ ਲਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਦੋਸ਼ੀ ਹਨ ਪੁੱਛ ਗਿੱਛ ਕਰਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਕਰਨਵੀਰ ਸਿੰਘ ਤੇ ਪਹਿਲਾਂ ਚਾਰ ਮੁਕਦਮੇ, ਗਗਨਦੀਪ ਸਿੰਘ ਤੇ ਇੱਕ ਮੁਕਦਮਾ, ਦੀਪਕ ਕੁਮਾਰ ਤੇ ਛੇ ਮੁਕਦਮੇ ਅਤੇ ਨਿਰਮਲ ਸਿੰਘ ਤੇ ਛੇ ਮੁਕਦਮੇ ਪਹਿਲਾਂ ਹੀ ਦਰਜ ਹਨ। ਉਹਨਾਂ ਕਿਹਾ ਕਿ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀਆਂ ਤੋਂ ਇੱਕ ਪਿਸਟਲ ਦੋ ਕਾਰਤੂਸ ਅਤੇ ਨਸ਼ੀਲੀ ਗੋਲੀਆਂ ਵੀ ਬਰਾਮਦ ਹੋਈਆਂ ਹਨ।