ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾਈ ਸਫਾਰੀ ਗੱਡੀ, ਇੱਕ ਦੀ ਮੌਤ ਇੱਕ ਜਖਮੀ
- Admin Default
- 05 Oct, 2024 03:46
ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾਈ ਸਫਾਰੀ ਗੱਡੀ, ਇੱਕ ਦੀ ਮੌਤ ਇੱਕ ਜਖਮੀ
ਗੁਰਦਾਸਪੁਰ
ਦੀਨਾਨਗਰ ਬਹਿਰਾਮਪੁਰ ਰੋਡ ਤੇ ਪਿੰਡ ਬਾਂਠਾਵਾਲਾ ਦੇ ਨਜ਼ਦੀਕ ਬੀਤੀ ਦੇਰ ਰਾਤ ਪਰਾਲੀ ਨਾਲ ਲੋਡ ਟਰੈਕਟਰ ਟਰਾਲੀ ਦੀ ਕਾਰ ਨਾਲ ਟੱਕਰ ਹੋ ਜਾਣ ਕਰਕੇ ਕਾਰ ਸਵਾਰ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਹੋਰ ਕਾਰ ਸਵਾਰ ਗੰਭੀਰ ਰੂਪ ਚ ਜਖਮੀ ਹੋ ਗਿਆ। ਬਹਿਰਾਮਪੁਰ ਪੁਲਿਸ ਨੇ ਪੁਲਿਸ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸਐਚ ਓ ਬਹਿਰਾਮਪੁਰ ਓਂਕਾਰ ਸਿੰਘ ਨੇ ਦੱਸਿਆ ਕਿ ਸਫਾਰੀ ਜੋ ਕਿ ਦੀਨਾ ਨਗਰ ਤੋਂ ਬਹਿਰਾਮਪੁਰ ਵੱਲ ਨੂੰ ਆ ਰਹੀ ਸੀ ਜਦਕਿ ਇੱਕ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਜੋ ਕਿ ਬਹਿਰਾਮਪੁਰ ਤੋਂ ਦੀਨਾ ਨਗਰ ਵੱਲ ਨੂੰ ਜਾ ਰਹੇ ਸੀ ਦੀ ਦੇਰ ਰਾਤ ਆਪਸ ਵਿੱਚ ਟਕਰਾ ਗਈਆਂ ਜਿਸ ਕਾਰਨ ਸਵਾਰੀ ਵਿੱਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸਦੇ ਨਾਲ ਬੈਠਾ ਇੱਕ ਹੋਰ ਜਖਮੀ ਹੋ ਗਿਆ। ਸਫਾਰੀ ਗੱਡੀ ਵਿੱਚ ਛੇ ਲੋਕ ਸਵਾਰ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਪਹਿਚਾਨ ਗੁਰਦੀਪ ਸਿੰਘ ਵਾਸੀ ਬਹਿਰਾਮਪੁਰ ਦੇ ਤੌਰ ਤੇ ਹੋਈ ਹੈ । ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਅਧਾਰ ਤੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Source babushahi







