ਨਸ਼ਿਆਂ ਤੇ ਨੱਥ ਪਾਉਣ ਲਈ ਪੁਲਿਸ ਨੇ ਲਗਾਏ ਆਨਲਾਈਨ ਸੀਸੀਟੀਵੀ ਕੈਮਰੇ
- Admin Default
- 05 Oct, 2024 03:49
ਨਸ਼ਿਆਂ ਤੇ ਨੱਥ ਪਾਉਣ ਲਈ ਪੁਲਿਸ ਨੇ ਲਗਾਏ ਆਨਲਾਈਨ ਸੀਸੀਟੀਵੀ ਕੈਮਰੇ
ਪੁਲਿਸ ਦੀ ਟੀਮ ਦੇਖੇਗੀ 24 ਘੰਟੇ ਇਲਾਕੇ ਦੀ ਕਾਰਗੁਜ਼ਾਰੀ
ਜਗਰਾਉਂ
ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਡਿਵੀਜ਼ਨ ਜਗਰਾਓ ਦੇ ਡੀਐਸਪੀ ਜਸਯਜੋਤ ਸਿੰਘ ਦੀ ਰਹਿਨੁਮਾਈ ਹੇਠ ਅੱਜ ਪੁਲਿਸ ਅਧਿਕਾਰੀਆਂ ਵੱਲੋਂ ਨਸ਼ਿਆਂ ਲਈ ਪਿਛਲੇ ਕਾਫੀ ਲੰਬੇ ਅਰਸੇ ਤੋਂ ਵਿਵਾਦਾਂ ਚ ਰਹਿਣ ਵਾਲੇ ਇਲਾਕਿਆਂ ਦਾ ਨਿਰੀਖਣ ਕਰਨ ਤੋਂ ਬਾਅਦ ਇਲਾਕਾ ਗਾਂਧੀ ਮਹੱਲਾ ਨੂੰ ਸੀਸੀ ਟੀਵੀ ਕੈਮਰਿਆਂ ਨਾਲ ਨਿਗਰਾਨੀ ਰੱਖਣ ਲਈ ਇਸ ਇਲਾਕੇ ਵਿੱਚ ਅੱਠ ਦੇ ਕਰੀਬ ਸੀਸੀ ਟੀਵੀ ਕੈਮਰੇ ਢੁਕਵੀਆਂ ਥਾਵਾਂ ਤੇ ਲਗਾਏ ਗਏ ਹਨ। ਇਹਨਾਂ ਕੈਮਰਿਆਂ ਬਾਰੇ ਦੱਸਦਿਆਂ ਹੋਇਆਂ ਡੀਐਸਪੀ ਜਸਯਜੋਤ ਸਿੰਘ ਨੇ ਕਿਹਾ ਕਿ ਇਹ ਸੀਸੀਟੀਵੀ ਕੈਮਰੇ 24 ਘੰਟੇ ਆਨਲਾਈਨ ਸਿਸਟਮ ਨਾਲ ਚਾਲੂ ਰਹਿਣਗੇ ਅਤੇ ਪੁਲਿਸ ਦੀ ਟੀਮ 24 ਘੰਟੇ ਇਲਾਕੇ ਅੰਦਰ ਚੱਲ ਰਹੀ ਕਾਰ ਗੁਜ਼ਾਰੀ ਉੱਪਰ ਨਜ਼ਰ ਰੱਖਿਆ ਕਰੇਗੀ ਅਤੇ ਕਿਸੇ ਵੀ ਗਲਤ ਅਨਸਰ ਦੇ ਵੱਲੋਂ ਕੀਤੀ ਗਈ ਕਿਸੇ ਗਲਤ ਕਾਰਵਾਈ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਮੌਕੇ ਤੇ ਹੀ ਪਹੁੰਚ ਜਾਇਆ ਕਰੇਗੀ। ਜਿਸ ਨਾਲ ਜਿੱਥੇ ਨਸ਼ਿਆਂ ਵਰਗੇ ਗੈਰ ਕਾਨੂੰਨੀ ਕੰਮਾਂ ਉੱਪਰ ਨੱਥ ਪਾਈ ਜਾਵੇਗੀ ਉਥੇ ਨਸ਼ਿਆਂ ਖਾਤਰ ਹੋ ਰਹੇ ਕ੍ਰਾਈਮ ਬਾਰੇ ਵੀ ਪੁਲਿਸ ਕੰਟਰੋਲ ਕਰਨ ਵਿੱਚ ਕਾਫੀ ਸਫਲ ਹੋ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਹੋਰਾਂ ਇਲਾਕਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਲਈ ਬਦਨਾਮ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਹੀ ਹੋਰ ਕੈਮਰੇ ਲਗਾ ਕੇ ਇਲਾਕੇ ਦੀ 24 ਘੰਟੇ ਨਿਗਰਾਨੀ ਕਰਨ ਦੀ ਵੀ ਸਰਕਾਰ ਵੱਲੋਂ ਤਜਵੀਜ ਹੈ ਅਤੇ ਜਲਦੀ ਹੀ ਹੋਰਨਾਂ ਇਲਾਕਿਆਂ ਵਿੱਚ ਵੀ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
Source babushahi







