ਲਗਾਤਾਰ ਦੂਜੇ ਦਿਨ ਤਿੰਨ ਘਰਾਂ 'ਚ ਵੜੇ ਚੋਰ, ਇੱਕ 'ਚ ਮਿਲੀ ਕਾਮਯਾਬੀ ਦੋ 'ਚ ਰਹੇ ਨਾਕਾਮ, ਕੁੱਤਿਆਂ ਦੇ ਭੌਂਕਣ ਤੇ ਭੱਜੇ ਗਏ ਚੋਰ
- Admin Default
- 05 Oct, 2024 03:51
ਲਗਾਤਾਰ ਦੂਜੇ ਦਿਨ ਤਿੰਨ ਘਰਾਂ 'ਚ ਵੜੇ ਚੋਰ, ਇੱਕ 'ਚ ਮਿਲੀ ਕਾਮਯਾਬੀ ਦੋ 'ਚ ਰਹੇ ਨਾਕਾਮ, ਕੁੱਤਿਆਂ ਦੇ ਭੌਂਕਣ ਤੇ ਭੱਜੇ ਗਏ ਚੋਰ
ਗੁਰਦਾਸਪੁਰ
ਥਾਣਾ ਬਹਿਰਾਮਪੁਰ ਦੀ ਹਦੂਦ ਅੰਦਰ ਦਿਨੋਂ ਦਿਨ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਪ੍ਰਤੀ ਗੁੱਸਾ ਹੈ। ਇੱਕ ਦਿਨ ਪਹਿਲਾਂ ਹੀ ਚੋਰਾਂ ਨੇ ਉਦੀਪੁਰ ਪਿੰਡ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਬੀਤੀ ਰਾਤ ਫਿਰ ਤੋਂ ਚੋਰਾਂ ਨੇ ਪਿੰਡ ਉਧੀਪੁਰ ਵਿੱਚ੍ ਬਿਲਕੁਲ ਨਾਲ ਨਾਲ ਲੱਗਦੇ ਤਿੰਨ ਹੋਰ ਘਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੌਰਾਨ ਉਹ ਇੱਕ ਘਰ ਵਿੱਚੋਂ ਚੋਰੀ ਕਰਨ ਵਿੱਚ ਸਫਲ ਰਹੇ ਅਤੇ ਦੋ ਘਰਾਂ ਵਿੱਚੋਂ ਚੋਰੀ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਮੇਰੇ ਘਰ 'ਚ ਦਾਖਲ ਹੋ ਕੇ ਕਮਰੇ 'ਚ ਰੱਖੀ ਅਲਮਾਰੀ ਦਾ ਤਾਲਾ ਤੋੜ ਕੇ ਅੰਦਰ ਰੱਖੇ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਕਰ ਲਿਆ|
ਇਸੇ ਤਰ੍ਹਾਂ ਮੇਰੇ ਚਾਚੇ ਦੇ ਘਰ ਦੇ ਤਾਲੇ ਵੀ ਟੁੱਟ ਗਏ ਪਰ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸੇ ਤਰ੍ਹਾਂ ਉਨ੍ਹਾਂ ਨੇ ਸਾਡੇ ਪਿਛਲੇ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਦਾ ਤਾਲਾ ਤੋੜ ਦਿੱਤਾ ਅਤੇ ਅਲਮਾਰੀ ਦੀ ਤਲਾਸ਼ੀ ਲਈ। ਅਚਾਨਕ ਕੁੱਤੇ ਦੇ ਭੌਂਕਣ ਕਾਰਨ ਪਰਿਵਾਰਕ ਮੈਂਬਰ ਜਾਗ ਗਏ ਅਤੇ ਚੋਰ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਸਬੰਧੀ ਥਾਣਾ ਬਹਿਰਾਮਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Source babushahi







