–ਕੁੜੀ ਨੂੰ ਘੜੀਸਣ ਦਾ ਮਾਮਲਾ, ਪੰਜਾਬ ਪੁਲੀਸ ਬੰਦੇ ਬਣਾਉਂਦੀ ਆ ਓਏ
- Admin Default
- 06 Oct, 2024 09:59
–ਕੁੜੀ ਨੂੰ ਘੜੀਸਣ ਦਾ ਮਾਮਲਾ, ਪੰਜਾਬ ਪੁਲੀਸ ਬੰਦੇ ਬਣਾਉਂਦੀ ਆ ਓਏ
– ਬੱਸ ਸਟੈਂਡ ਕੋਲ ਲੁੱਟ ਖੋਹ ਦੀ ਕਰਦਿਆਂ ਲੜਕੀ ਨੂੰ ਘੜੀਸਣ ਵਾਲੇ ਮੋਟਰਸਾਈਕਲ ਸਵਾਰ ਪੁਲਿਸ ਨੇ ਕੀਤੇ ਕਾਬੂ, ਦੋਸ਼ੀਆਂ ਦਾ ਇੱਕ ਹੋਰ ਸਾਥੀ ਵੀ ਪੁਲਿਸ ਨੇ ਕੀਤਾ ਕਾਬੂ
ਬਰਨਾਲਾ
4 ਅਕਤੂਬਰ ਨੂੰ ਦੁਪਹਿਰ ਕਰੀਬ 2 ਵਜੇ ਬੱਸ ਸਟੈਂਡ ਕੋਲ ਕੁੜੀ ਤੋਂ ਬੈਂਗ ਖੋਹਣ ਦੀ ਕੋਸ਼ਿਸ਼ ਕਰਦੇ ਸਮੇਂ ਬਾਈਕ ਸਵਾਰਾਂ ਨੇ ਘੜੀਸ ਕੇ ਕੁੜੀ ਨੂੰ ਜਖਮੀ ਕਰ ਦਿੱਤਾ ਸੀ। ਇਹ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਸੀ। ਪੁਲਿਸ ਨੇ ਡੂੰਘਾਈ ਨਾਲ ਜਾਂਚ ਕਰਦਿਆ ਹੋਇਆ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਡੀਐਸਪੀ ਸਿਟੀ ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ, ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ, ਇੰਸਪੈਕਟਰ ਬਲਜੀਤ ਸਿੰਘ ਸੀਆਈਏ ਇੰਚਾਰਜ, ਬੱਸ ਸਟੈਂਡ ਚੌਂਕੀ ਇੰਸਪੈਕਟਰ ਚਰਨਜੀਤ ਸਿੰਘ ਨੇ ਜਾਂਚ ਕਰਦਿਆਂ ਹੋਇਆਂ ਸਹਿਜਪ੍ਰੀਤ ਸਿੰਘ ਉਰਫ ਮਣੀ, ਗੁਰਪ੍ਰੀਤ ਸਿੰਘ ਉਰਫ ਬੂਟਾ
ਵਾਸੀ ਭੈਣੀ ਫੱਤਾ ਨੂੰ ਕਾਬੂ ਕੀਤਾ ਹੈ। ਉਹਨਾਂ ਦਾ ਇੱਕ ਬਾਈਕ ਬਰਾਮਦ ਕੀਤਾ। ਉਹਨਾਂ ਦੀ ਪੁੱਛ ਗਿੱਛ ਦੇ ਅਧਾਰ ਤੇ ਪੁਲਿਸ ਨੇ ਮਹਿਕਪ੍ਰੀਤ ਸਿੰਘ ਉਰਫ ਗੋਲੂ ਵਾਸੀ ਭੈਣੀ ਫੱਤਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ ਕਿਛ ਕੀਤੀ ਜਾ ਰਹੀ ਹੈ। ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
–ਦੱਸ ਦਈਏ ਕਿ ਕੁੜੀ ਨੂੰ ਦੋਸ਼ੀ ਕਰੀਬ 20 ਫੁੱਟ ਤੱਕ ਘੜੀਸ ਕੇ ਲੈ ਗਏ ਸਨ। ਐਲਵਿਸ ਕਾਲਜ ਵਿੱਚ ਪੜ੍ਨ ਵਾਲੀ ਕੁੜੀ ਅਰਸ਼ਦੀਪ ਕੌਰ ਦੇ ਬਿਆਨ ਤੇ ਆਧਾਰ ਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ ਪਰਚਾ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਗਹਿਰਾਈ ਨਾਲ ਜਾਂਚ ਕਰਦਿਆਂ ਹੋਇਆ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਪੁਲਿਸ ਇਹਨਾਂ ਨੂੰ ਕਾਬੂ ਕਰ ਰਹੀ ਸੀ ਤਾਂ ਪੁਲਿਸ ਨੂੰ ਦੇਖ ਕੇ ਇਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਦੌਰਾਨ ਇਹਨਾਂ ਦੇ ਸੱਟਾਂ ਵੱਜੀਆਂ। ਜਦੋਂ ਦੋਸ਼ੀਆਂ ਨੂੰ ਪੁਲਿਸ ਨੇ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਤਾਂ ਤਿੰਨੇ ਹੀ ਦੋਸ਼ੀਆਂ ਦੇ ਗੰਭੀਰ ਸੱਟਾਂ ਲੱਗੀਆਂ ਸਨ ਉਹਨਾਂ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਪੁਲਿਸ ਦੀ ਇਹ ਸਫਲਤਾ ਤੇ ਸ਼ਹਿਰ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
– ਡੀਐਸਪੀ ਸਿਟੀ ਸਤਬੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਗਲਤ ਕੰਮ ਕਰੇਗਾ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।







