ਨਸ਼ਾ ਤਸਕਰ ਅਤੇ ਇੱਕ ਕਤਲ ਦੇ ਕੇਸ ਵਿੱਚ ਭਗੋੜੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
- Admin Default
- 07 Oct, 2024 04:52
ਨਸ਼ਾ ਤਸਕਰ ਅਤੇ ਇੱਕ ਕਤਲ ਦੇ ਕੇਸ ਵਿੱਚ ਭਗੋੜੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਗੁਰਪ੍ਰੀਤ ਸਿੰਘ
- ਫੜੇ ਗਏ ਆਰੋਪੀ ਕੋਲੋਂ 100 ਗ੍ਰਾਮ ਹੈਰੋਇਨ ਅਤੇ 9 ਲੱਖ ਦੇ ਕਰੀਬ ਡਰੱਗ ਮਨੀ ਕੀਤੀ ਬਰਾਮਦ
ਅੰਮ੍ਰਿਤਸਰ
ਪੰਜਾਬ ਵਿੱਚ ਲਗਾਤਾਰ ਇਹ ਨਸ਼ਾ ਪੂਰਾ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ ਉਥੇ ਹੀ ਦੂਸਰੇ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਆਪਣੀ ਚੌਕਸੀ ਪੂਰੀ ਇਕੱਠੀ ਹੋਈ ਹੈ ਅਤੇ ਨਸ਼ਾ ਵੇਚਣ ਵਾਲੇ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ 100 ਗ੍ਰਾਮ ਹੈ ਹੈਰੋਇਨ ਅਤੇ 9 ਲੱਖ ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ। ਫੜੇ ਗਏ ਆਰੋਪੀਆਂ ਤੋਂ ਹੁਣ ਪੁਲਿਸ ਵੱਲੋਂ ਖੁਸ਼ਕਿਸ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਹੋਰ ਕਿੰਨੇ ਅਪਰਾਧਿਤ ਮਾਮਲੇ ਹਨ ਉਸ ਨੂੰ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣ ਵਾਸਤੇ ਪੰਜਾਬ ਦੇ ਡੀਜੀਪੀ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਲੜੀ ਦੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਵੀ ਜਗ੍ਹਾ ਜਗ੍ਹਾ ਤੇ ਨਾਕੇਬੰਦੀਆਂ ਕਰ ਡਰੱਗ ਵੇਚਣ ਵਾਲੇ ਅਤੇ ਖਰੀਦਣ ਵਾਲੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਦੇ ਤਹਿਤ ਅੱਜ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨਾਂ ਕੋਲੋਂ 100 ਗ੍ਰਾਮ ਹੈਰੋਇਨ ਅਤੇ 9 ਲੱਖ ਦੇ ਕਰੀਬ ਡਰੱਗ ਮਣੀ ਬਰਾਮਦ ਕੀਤੀ ਗਈ ਹੈ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਲੋ ਐਨ ਆਰਡਰ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਦੇ ਸੀਆਈ ਸਟਾਫ ਵੱਲੋਂ ਇਹ ਗੁਪਤ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਕੀਤੀ ਗਈ ਸੀ ਅਤੇ ਨਾਕਾਬੰਦੀ ਦੇ ਦੌਰਾਨ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਦੇ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਦੇ ਮਾਮਲੇ ਹਨ ਅਤੇ ਪੁਲਿਸ ਵੱਲੋਂ ਹੋਰ ਵੀ ਡਿਮਾਂਡ ਹਾਸਿਲ ਕਰਕੇ ਇਹਨਾਂ ਤੋਂ ਪੁੱਛਕਿਛ ਕੀਤੀ ਜਾਵੇਗੀ ਤਾਂ ਜੋ ਕਿ ਇਹਨਾਂ ਦੇ ਖਿਲਾਫ ਹੋਰ ਕੀ ਕੀ ਅਪਰਾਧਿਕ ਮਾਮਲਾ ਹੈ ਉਸ ਦੀ ਵੀ ਜਾਣਕਾਰੀ ਮਿਲ ਸਕੇ।
ਉਥੇ ਇਹਨਾਂ ਨੇ ਕਿਹਾ ਕਿ ਇੱਕ ਇਸ ਵਿਅਕਤੀ ਨੂੰ ਇਹ ਨਸ਼ਾ ਵੇਚਣ ਜਾ ਰਹੇ ਸਨ ਜਾਂ ਖਰੀਦਣ ਵਾਸਤੇ ਜਾ ਰਹੇ ਸਨ ਇਹ ਹਾਲੇ ਦੱਸਣਾ ਸੰਭਵ ਨਹੀਂ ਹੈ ਅਤੇ ਜਲਦ ਹੀ ਇਸ ਉੱਤੋਂ ਮੇ ਜਲਦ ਪੜਦਾ ਚੁੱਕਿਆ ਜਾਵੇਗਾ ਹਾਲਾਂਕਿ ਪੁਲਿਸ ਵੱਲੋਂ ਇੱਕ ਪੁਰਾਣੇ ਕਤਲ ਦੇ ਕੇਸ ਵਿੱਚ ਇੱਕ ਵਿਅਕਤੀ ਜੋਗੇ ਲੜਦਾ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਵਿੱਚ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਲਾਖਾ ਪਿੱਛੇ ਭੇਜ ਦਿੱਤਾ ਗਿਆ ਹੈ।
Source babushahi







