ਹਜ਼ਾਰਾਂ ਲੋਕਾਂ ਨੇ ਦੇਖਿਆ ਪਾਣੀ 'ਚ ਤੈਰਦੀ ਲੰਕਾ ਦੇ ਦਹਿਨ ਦਾ ਨਜ਼ਾਰਾ
- Admin Default
- 07 Oct, 2024 07:06
ਹਜ਼ਾਰਾਂ ਲੋਕਾਂ ਨੇ ਦੇਖਿਆ ਪਾਣੀ 'ਚ ਤੈਰਦੀ ਲੰਕਾ ਦੇ ਦਹਿਨ ਦਾ ਨਜ਼ਾਰਾ
ਗੁਰਦਾਸਪੁਰ
- ਬਟਾਲਾ ਦੇ ਰਾਮ ਤਲਾਈ ਮੰਦਿਰ ਵਿੱਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਲੰਕਾ ਦਹਿਨ ਮਨਾਇਆ ਗਿਆ ਜਿਸ ਨੂੰ ਸੈਂਕੜਿਆਂ ਸ਼ਰਧਾਲੂ ਵੇਖਣ ਲਈ ਮੰਦਰ ਵਿਖੇ ਇਕੱਠੇ ਹੋਏ। ਦੱਸ ਦਈਏ ਕਿ ਬਟਾਲਾ ਦੇ ਰਾਮ ਤਲਾਈ ਮੰਦਰ ਦੇ ਸਰੋਵਰ ਵਿੱਚ ਸਾਲਾਂ ਤੋਂ ਲੰਕਾ ਦੇ ਹਨ ਕਰਵਾਇਆ ਜਾਂਦਾ ਹੈ ਜਿਸ ਵਿੱਚ ਪਾਣੀ ਵਿੱਚ ਤੈਰਦੀ ਸੋਨੇ ਦੀ ਲੰਕਾਂ ਸ਼੍ਰੀ ਹਨੁਮਾਨ ਦਾ ਚਰਿਤਰ ਨਿਭਾ ਰਹੇ ਕਲਾਕਾਰ ਵੱਲੋਂ ਦਹਿਨ ਕੀਤੀ ਜਾਂਦੀ ਹੈ। ਇਹ ਨਜ਼ਾਰਾ ਵੱਖਰਾ ਤੇ ਅਲੌਕਿਕ ਹੁੰਦਾ ਹੈ ਜਿਸ ਦੌਰਾਨ ਵਾਤਾਵਰਨ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜਦਾ ਰਹਿੰਦਾ ਹੈ । ਇਹ ਪ੍ਰਥਾ 40 ਸਾਲ ਬੰਦ ਰਹਿਣ ਤੋਂ ਬਾਅਦ 2012 ਵਿੱਚ ਮੁੜ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਲਗਾਤਾਰ ਚੱਲ ਰਹੀ ਹੈ।
Source babushahi







