ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕਣ ਲਈ ਆਏ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ
- Admin Default
- 08 Oct, 2024 05:46
ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕਣ ਲਈ ਆਏ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ
ਤਰਨਤਾਰਨ
ਕਲ ਦੇਰ ਸਾਮ ਪਿੰਡ ਗੁਮਾਨਪੁਰਾ ਦੇ ਤਿੰਨ ਨੋਜਵਾਨ ਇਕ ਮੋਟਰਸਾਈਕਲ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕਣ ਲਈ ਆਏ ਸਨ। ਬਾਬਾ ਬੁੱਢਾ ਸਾਹਿਬ ਜੀ ਦੇ ਮੱਥਾ ਟੇਕਣ ਤੋ ਬਾਅਦ ਸ੍ਰੀ ਗੋਇੰਦਵਾਲ ਸਾਹਿਬ ਜੀ ਮੱਥਾ ਟੇਕਣ ਜਾਦੇ ਸਮੇਂ ਝਬਾਲ ਤੋਂ ਤਰਨਤਾਰਨ ਰੋਡ ਪਿੰਡ ਨੂਰਦੀ ਕੋਲ ਬੀਤੀ ਦੇਰ ਰਾਤ ਨੁੰ ਦੋ ਮੋਟਰਸਾਈਕਲ ਸਵਾਰ ਛੇ ਨੋਜਵਾਨਾਂ ਦੀ ਆਪਸੀ ਟੱਕਰ ਦੌਰਾਨ ਮੌਕੇ ਤੇ ਹੀ 3 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਜਖਮੀ ਹੋ ਗਾਏ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਡਿਊਟੀ ਅਫਸਰ ਨਰੇਸ਼ ਕੁਮਾਰ ਮੌਕੇ ਤੇ ਪੁੱਜ ਜਖਮੀਆ ਨੁੰ ਇਲਾਜ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਮੌਕੇ 'ਤੇ ਸਿਵਲ ਹਸਪਤਾਲ ਤੋ ਰੈਫਰ ਕਰਕੇ ਸਿਵਲ ਹਸਪਤਾਲ ਜੀਰਾ ਭੇਜ ਦਿੱਤਾ ਗਿਆ। ਮਾਰਨ ਵਾਲੇ ਤਿੰਨ ਲਾਸ਼ਾਂ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਭੇਜ ਦਿਤੀਆ ਗਾਈਆ ਸਨ ।ਜਿਹਨਾ ਵਿਚੋ ਦੋ ਲਾਸਾ ਨੁੰ ਪ੍ਰਵਾਰ ਮੈਂਬਰਾਂ ਬਿਨਾ ਪੋਸਟਮਾਰਟਮ ਕਰਵਾਉਣ ਤੋ ਪਿੰਡ ਲੈ ਗਾਏ ਹਨ। ਇਕ ਦੀ ਲਾਸ ਨੁੰ ਤਰਨਤਾਰਨ ਸਿਵਲ ਹਸਪਤਾਲ ਪੋਸਟਮਾਰਟਮ ਕਰਵਾ ਕੇ ਵਾਰਸਾ, ਹਵਾਲੇ ਕੀਤੀ ਗਾਈ ਹੈ।
ਮਾਰਨ ਵਾਲੇ ਇਕੋ ਪਿੰਡ ਗੁਮਾਨਪੁਰਾ ਦੇ ਸਨ ਜਿਹਨੇ ਦੀ ਪਹਿਚਾਣ ਸੋਰਭ/ਗੁਰਪ੍ਰੀਤ ਸਿੰਘ/ ਵਿਜੈ ਸਿੰਘ ਵੱਜੋਂ ਹੋਈ ਹੈ। ਜਖਮੀ ਹੋਣ ਵਾਲੇ ਲਵਪ੍ਰੀਤ ਸਿੰਘ/ ਇੰਦਰਜੀਤ ਸਿੰਘ/ ਰੋਹਿਤ ਇਹ ਤਿੰਨੇ ਜਖਮੀ ਜੀਰਾ ਇਲਾਕੇ ਦੇ ਸਨ।
Source babushahi







