ਪਟਿਆਲਾ ਪੁਲਿਸ ਵੱਲੋਂ ਫਿਰੌਤੀਆਂ ਤੇ ਲੁੱਟਾਂਖੋਹਾਂ ਕਰਨ ਵਾਲੇ ਗੈਗ ਦੇ 5 ਮੈਂਬਰ ਗ੍ਰਿਫ਼ਤਾਰ, ਅਸਲਾ ਬਰਾਮਦ
- Admin Default
- 08 Oct, 2024 05:57
ਪਟਿਆਲਾ ਪੁਲਿਸ ਵੱਲੋਂ ਫਿਰੌਤੀਆਂ ਤੇ ਲੁੱਟਾਂਖੋਹਾਂ ਕਰਨ ਵਾਲੇ ਗੈਗ ਦੇ 5 ਮੈਂਬਰ ਗ੍ਰਿਫ਼ਤਾਰ, ਅਸਲਾ ਬਰਾਮਦ
- ਗ੍ਰਿਫ਼ਤਾਰਾਂ ਤੇ ਕਤਲ ਇਰਾਦਾ ਕਤਲ ਲੁੱਟਾਂ ਖੋਹਾ ਦੇ ਕੇਸ ਦਰਜ
ਪਟਿਆਲਾ
ਪਟਿਆਲਾ ਪੁਲਿਸ ਵੱਲੋਂ ਫਿਰੌਤੀਆਂ ਤੇ ਲੁੱਟਾਂਖੋਹਾਂ ਕਰਨ ਵਾਲੇ ਗੈਗ ਦੇ 5 ਮੈਂਬਰ ਗ੍ਰਿਫ਼ਤਾਰ, ਅਸਲਾ ਬਰਾਮਦਡਾ:ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਦੱਸਿਆਂ ਕਿ ਪਟਿਆਲਾ ਪੁਲਿਸ ਵੱਲੋਂ ਅਪਰਾਧਕ ਅਨਸਰਾਂ ਖਿਲਾਫ਼ ਅਤੇ ਅਣਸੁਲਝੇ ਸੰਗੀਨ ਜੁਰਮਾਂ ਵਿੱਚ ਲੋੜੀਂਦੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿਮ ਤਹਿਤ ਕਾਮਯਾਬੀ ਮਿਲੀ ਹੈ, ਜਿਸ ਵਿੱਚ ਯੁਗੇਸ ਸ਼ਰਮਾਂ PPS, SP (Inv) PTL, ਵੈਭਵ ਚੌਧਰੀ IPS, ASP ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਅਪਰਾਧਕ ਗੈਗ ਦੇ 5 ਖਿਲਾਫ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਗਿਆ ਹੈ
ਬਰਾਮਦਗੀ :-ਇਨਾਂ ਨੂੰ 06.10.2024 ਨੂੰ ਨੇੜੇ ਪਿੰਡ ਬੁੱਟਾ ਸਿੰਘ ਵਾਲਾ ਸਨੋਰ (ਦੇਵੀਗੜ੍ਹ ਪਟਿਆਲਾ ਰੋਡ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਦੋਰਾਨ ਇੰਨ੍ਹਾ ਪਾਸੋ 3 ਪਿਸਟਲ ਸਮੇਤ 18 ਰੋਦ ਬ੍ਰਾਮਦ ਕੀਤੇ ਗਏ ਹਨ ਜਿਹਨਾ ਵਿੱਚ 2 ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ ਅਤੇ ਸੰਦੀਪ ਸਿੰਘ ਉਰਫ ਸੁੱਖਾ ਜੋ ਕਿ ਪਾਤੜਾ ਫਾਇਰਿੰਗ ਕੇਸ (ਮ:ਨੰ: 180/2024 ਥਾਣਾ ਪਾਤੜਾ) ਵਿੱਚ ਵਾਟਿਡ ਸਨ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ ਪਾਸੋ ਬਰਾਮਦ ਹੋਇਆ 32 ਬੋਰ ਪਿਸਟਲ ਜੋ ਕਿ ਪਾਤੜਾ ਫਾਇਰਿੰਗ ਵਿੱਚ ਵਰਤਿਆਂ ਸੀ ਵੀ ਬ੍ਰਾਮਦ ਹੋਇਆ ਹੈ। ਜੋ ਗ੍ਰਿਫ਼ਤਾਰ ਕੀਤੇ ਹਨ ਪੰਜਾਬ ਵਿੱਚ ਫਿਰੋਤੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਸਾਮਲ ਰਹੇ ਹਨ।
ਗ੍ਰਿਫਤਾਰੀ ਅਤੇ ਬ੍ਰਾਮਦਗੀ ਬਾਰੇ ਜਾਣਕਾਰੀ :- ਐਸ.ਐਸ.ਪੀ. ਪਟਿਆਲਾ ਨੇ ਵਿਸਥਾਰ ਵਿੱਚ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਗੁਪਤ ਸੂਚਨਾ ਦੇ ਅਧਾਰ ਪਰ ਅਪਰਾਧਿਕ ਅਨਸਰ ਜਿੰਨ੍ਹਾ ਦੇ ਖਿਲਾਫ ਕਤਲ, ਨਸਾ ਤਸਕਰੀ ਅਤੇ ਲੁੱਟਖੋਹ ਆਦਿ ਦੇ ਮੁਕੱਦਮੇ ਦਰਜ ਹਨ ਅਤੇ ਇਹ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਫਿਰੋਤੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਸਾਮਲ ਹਨ ਜੋ ਇਹ ਸਾਰੇ ਅਪਰਾਧੀ ਆਪਸ ਵਿੱਚ ਰਲਕੇ ਪਟਿਆਲਾ ਤੇ ਇਸ ਦੇ ਆਸਪਾਸ ਕਿਸੇ ਵੱਡੀ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਂਕ ਵਿੱਚ ਸਨ। ਇਸ ਗਿਰੋਹ ਦੇ ਪਟਿਆਲਾ ਵਿੱਚ ਥਾਣਾ ਸਨੋਰ ਕੇਸ ਦਰਜ ਰਜਿਸਟਰ ਕਰਕੇ ਤਫਤੀਸ ਸੁਰੂ ਕੀਤੀ ਗਈ मी। ਜਿੰਨ੍ਹਾ ਨੇ ਅੱਗੇ ਦੱਸਿਆ ਕਿ ਇਨ੍ਹਾਂ ਖਿਲਾਫ ਚਲਾਏ ਗਏ ਸਪੈਸਲ ਅਪਰੇਸਨ ਦੌਰਾਨ ਸੀ.ਆਈ.ਏ.ਪਟਿਆਲਾ ਦੀ ਟੀਮ ਵੱਲੋਂ ਮਿਤੀ 06.10.2024 ਨੂੰ 1) ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ, 2) ਸੰਦੀਪ ਸਿੰਘ ਉਰਫ ਸੁੱਖਾ, 3) ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ, 4) ਹਰਬੰਸ ਸਿੰਘ ਉਰਫ ਨਿਕੜੀ, 5) ਸੁਖਵਿੰਦਰ ਸਿੰਘ ਉਰਫ ਬੋਬੀ ਨੂੰ ਨੇੜੇ ਪਿੰਡ ਬੁੱਟਾ ਸਿੰਘ ਵਾਲਾ ਸਨੋਰ ਰੋਡ (ਨੇੜੇ ਦੇਵੀਗੜ੍ਹ ਪਟਿਆਲਾ ਰੋਡ) ਤੋਂ ਗ੍ਰਿਫ਼ਤਾਰ ਕੀਤਾ ਗਿਆ ਇਸੇ ਦੋਰਾਨ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ ਅਤੇ ਸੁਖਵਿੰਦਰ ਸਿੰਘ ਉਰਫ ਬੋਬੀ ਪਾਸੋਂ 2 ਪਿਸਟਲ .32 ਬੋਰ ਸਮੇਤ 12 ਰੋਦ ਅਤੇ ਸੰਦੀਪ ਸਿੰਘ ਉਰਫ ਸੁੱਖਾ ਪਾਸੋਂ ਇਕ ਪਿਸਟਲ .30 ਬੋਰ ਸਮੇਤ 6 ਰੋਦ ਬਰਾਮਦ ਕੀਤੇ ਗਏ ਹਨ। ਜਿੰਨ੍ਹਾ ਪਾਸੋਂ ਕੁਲ 3 ਪਿਸਟਲ ਬਰਾਮਦ ਹੋਏ ਹਨ। ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਅਤੇ ਹਰਬੰਸ ਸਿੰਘ ਉਰਫ ਨਿਕੜੀ ਪਾਸੋਂ ਵੀ ਐਮੋਨੀਸਨ ਬਰਾਮਦ ਹੋਇਆ ਹੈ।
ਅਪਰਾਧਿਕ ਪਿਛੋਕੜ: ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੈ ਜਿੰਨਾ ਦੇ ਖਿਲਾਫ ਕਤਲ, ਇਰਾਦਾ, ਲੁੱਟਖੋਹ, ਸਨੈਚਿੰਗ ਆਦਿ ਮੁਕੰਦਮੇ ਦਰਜ ਹਨ ਜੋ ਹੁਣ ਪਿਛਲੇ ਕਾਫੀ ਸਮੇਂ ਤੋ ਪੰਜਾਬ ਵਿੱਚ ਕਈ ਫਿਰੋਤੀ ਦੀ ਵਾਰਦਾਤਾਂ ਵਿੱਚ ਵੀ ਸਾਮਲ ਚਲ ਰਹੇ ਸਨ।
ਇੰਨਾ ਵੱਲੋਂ ਕੋਈ ਹੋਰ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਪਟਿਆਲਾ ਤੇ ਆਸਪਾਸ ਦੇ ਏਰੀਆਂ ਵਿੱਚ ਅੰਜਾਮ ਦੇਣਾ ਸੀ ਇੰਨਾ ਵੱਲੋਂ ਕੀਤੀਆਂ ਲੁੱਟਖੋਹ ਅਤੇ ਫਿਰੋਤੀ ਦੀਆਂ ਵਾਰਦਾਤਾਂ ਬਾਰੇ ਪੁਲਿਸ ਟੀਮ ਪੂਰੀ ਬਰੀਕੀ ਨਾਲ ਜਾਂਚ ਕਰ ਰਹੀ ਹੈ।ਇੰਨਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Source babushahi







