:

ਪੰਡਿਤ ਦੇ ਝਾਂਸੇ ਚ ਆ ਕੇ Slow Poisioning ਦੇ ਕੇ ਆਪਣੇ ਪਤੀ ਅਤੇ ਸੱਸ ਨੂੰ ਮਾਰਨ ਦੇ ਦੋਸ਼ ਚ ਔਰਤ ਗ੍ਰਿਫ਼ਤਾਰ


ਪੰਡਿਤ ਦੇ ਝਾਂਸੇ ਚ ਆ ਕੇ Slow Poisioning ਦੇ ਕੇ ਆਪਣੇ ਪਤੀ ਅਤੇ ਸੱਸ ਨੂੰ ਮਾਰਨ ਦੇ ਦੋਸ਼ ਚ ਔਰਤ ਗ੍ਰਿਫ਼ਤਾਰ 

ਅੰਮ੍ਰਿਤਸਰ

- ਜਿੱਥੇ ਇੱਕ ਪਾਸੇ ਪਤੀ ਅਤੇ ਪਤਨੀ ਦਾ ਸੱਤ ਜਨਮਾਂ ਦਾ ਰਿਸ਼ਤਾ ਦੱਸਿਆ ਜਾਂਦਾ ਹੈ ਉਹ ਤੇ ਹੀ ਕਈ ਇਸ ਤਰਾਂ ਦੀਆਂ ਵੀ ਧਰਮ ਪਤਨੀਆਂ ਹਨ ਜੋ ਇਹਨਾਂ 7 ਜਨਮਾਂ ਦੇ ਵਿੱਚ ਨੂੰ ਲਾਜ ਲਾਉਣ ਵਾਸਤੇ ਬੈਠੀਆਂ ਹੋਈਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦਾ ਜਿੱਥੇ ਕਿ ਇੱਕ ਔਰਤ ਵੱਲੋਂ ਪੰਡਿਤ ਦੇ ਝਾਂਸੇ ਚ ਆ ਕੇ ਆਪਣੇ ਪਤੀ ਅਤੇ ਆਪਣੀ ਸੱਸ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਗਿਆ। ਜਿੱਥੇ ਕਿ ਇੱਕ ਔਰਤ ਵੱਲੋਂ ਆਪਣੇ ਪਤੀ ਨੂੰ ਸਲੋ ਪੋਜਿੰਗ ਦੇ ਅਤੇ ਆਪਣੀ ਸੱਸ ਨੂੰ ਸਲੋ ਪੋਜਨਿੰਗ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਦਾ ਦਾਅਵਾ ਸੀ ਕਿ ਇਸਲਾਮਾਬਾਦ ਇਲਾਕੇ ਦੇ ਵਿੱਚ ਇੱਕ ਔਰਤ ਵੱਲੋਂ ਪੰਡਿਤ ਦੇ ਚੱਕਰ ਚ ਆ ਕੇ ਆਪਣੇ ਘਰ ਵਾਲੇ ਨੂੰ ਅਤੇ ਆਪਣੀ ਸੱਸ ਨੂੰ ਸਲੋ ਪੋਜਨਿੰਗ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਤਹਿਤ ਉਹਨਾਂ ਦੀ ਚੰਡੀਗੜ੍ਹ ਪੀਜੀਆਈ ਦਾਖਲ ਹੋਣ ਤੋਂ ਬਾਅਦ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਨੇ ਕਿਹਾ ਕਿ ਦੋਹਰੇ ਕਤਲ ਤਹਿਤ ਅਸੀਂ ਮਾਮਲਾ ਦਰਜ ਕਰ ਲਿਆ ਹੈ। 

ਪੁਲਿਸ ਅਧਿਕਾਰੀ ਆਲਮ ਵਿਜੇ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਔਰਤ ਵੱਲੋਂ ਆਪਣੇ ਪਤੀ ਨੂੰ ਅਤੇ ਆਪਣੀ ਸੱਸ ਨੂੰ ਸਲੋ ਪੋਇਜ਼ਨਿੰਗ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਪੀਜੀਆਈ ਦੇ ਵਿੱਚ ਜਾ ਕੇ ਮੌਤ ਹੋ ਗਈ ਅਤੇ ਹੁਣ ਉਹਨਾਂ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਦੇ ਮੁਤਾਬਕ ਹੁਣ ਜਲਦ ਹੀ ਪੰਡਿਤ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਕਿ ਇਸ ਉੱਤੋਂ ਹੋਰ ਵੀ ਖੁਲਾਸੇ ਹੋ ਸਕਣ ਅਤੇ ਦੋਸ਼ੀਆਂ ਨੂੰ ਸਲਾਖਾ ਪਿੱਛੇ ਭੇਜਿਆ ਜਾ ਸਕੇ। 

ਜਿੱਥੇ ਇੱਕ ਪਾਸੇ ਧਰਮ ਪਤਨੀ ਹਮੇਸ਼ਾ ਹੀ ਆਪਣੇ ਪਤੀ ਦੇ ਨਾਲ 7 ਜਨਮਾਂ ਦਾ ਰਿਸ਼ਤਾ ਨਿਭਾਉਣ ਲਈ ਤਿਆਰ ਰਹਿੰਦੀ ਹੈ ਉੱਥੇ ਹੀ ਕਈ ਇਸ ਤਰ੍ਹਾਂ ਦੀਆਂ ਵੀ ਔਰਤਾਂ ਹਨ ਜੋ ਇਸ ਰਿਸ਼ਤੇ ਦਾ ਕਤਲ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ ਇਸੇ ਲੜੀ ਦੇ ਤਹਿਤ ਹੀ ਇੱਕ ਔਰਤ ਵੱਲੋਂ ਆਪਣੇ ਪਿਆਰ ਦੀ ਖਾਤਿਰ ਆਪਣੇ ਪਤੀ ਅਤੇ ਸੱਸ ਦਾ ਕਤਲ ਸਲੋਪੋਜਨਿੰਗ ਕਰਕੇ ਕੀਤਾ ਗਿਆ ਅਤੇ ਹੁਣ ਪੁਲਿਸ ਵੱਲੋਂ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉੱਥੇ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਤੱਕ ਪੰਡਿਤ ਨੂੰ ਵੀ ਗ੍ਰਫਤਾਰ ਕੀਤਾ ਜਾਂਦਾ ਹੈ ਤਾਂ ਜੋ ਕਿ ਇਸ ਕੇਸ ਨੂੰ ਪੂਰੀ ਤਰ੍ਹਾਂ ਸੋਲਵ ਕੀਤਾ ਜਾ ਸਕੇ। 


Source babushahi