:

ਆਪਣੀ ਮਾਂ ਨਾਲ ਜਾਂਦੀ ਲੜਕੀ ਨਾਲ 4 ਜਾਣਿਆ ਨੇ ਕਰ ਦਿਤੀ ਘਿਨੌਣੀ ਹਰਕਤ , ਕੀ ਲਵੇਗੀ ਪੁਲਿਸ ਐਕਸ਼ਨ

0

ਆਪਣੀ ਮਾਂ ਨਾਲ ਜਾਂਦੀ ਲੜਕੀ ਨਾਲ 4 ਜਾਣਿਆ ਨੇ ਕਰ ਦਿਤੀ ਘਿਨੌਣੀ ਹਰਕਤ , ਕੀ ਲਵੇਗੀ ਪੁਲਿਸ ਐਕਸ਼ਨ 


ਬਰਨਾਲਾ
 
ਪੁਲਿਸ ਨੇ ਇਕ ਵਿਅਕਤੀ ਅਤੇ  ਤਿੰਨ ਅਣ ਪਛਾਤੇ ਵਿਅਕਤੀਆਂ ਸਮੇਤ ਕੁਲ ਚਾਰ ਵਿਅਕਤੀਆਂ ਖਿਲਾਫ ਇੱਕ  ਲੜਕੀ ਨੂੰ ਘੇਰ ਕੇ ਅਸਲੀਲ ਹਰਕਤਾਂ ਕਰਨ ਅਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਅਤੇ ਉਸ ਦੀ ਮਾਤਾ ਨਾਲ ਕੁੱਟਮਾਰ ਕਰਨ  ਦੇ ਦੋਸ ਹੇਠ ਕੇਸ ਦਰਜ ਕੀਤਾ ਹੈ। ਥਾਣਾ ਧਨੌਲਾ ਦੇ ਐਸ ਐਚ ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਐਫ ਆਈ ਆਰ ਪਿੰਡ ਬਡਬਰ ਰਹਿਣ ਵਾਲੀ ਇਕ ਲੜਕੀ ਦੇ ਬਿਆਨਾ ਦੇ ਆਧਾਰ ਤੇ ਦਰਜ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਉਹ ਮੁਜਰਮ ਗੁਰਸੇਵਕ ਨੂੰ ਜਾਣਦੀ ਸੀ। ਦੋਸੀ ਨੇ ਉਸ ਤੇ ਵਿਆਹ ਲਈ ਦਬਾਅ ਪਾ ਰਿਹਾ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁਜਰਮਾ ਨੇ ਲੜਕੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੀ ਮਾਂ ਨਾਲ ਆਪਣੇ ਪਿੰਡ ਜਾ ਰਹੀ ਸੀ  ਤਾਂ ਮੁਜਰਮਾ ਨੇ ਉਸ ਦੇ  ਸਾਹਮਣੇ ਕਾਰ ਖੜ੍ਹੀ ਕਰਕੇ ਉਸ ਨੂੰ ਘੇਰ ਲਿਆ। ਪਹਿਲਾਂ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਸਦੇ ਕੱਪੜੇ ਪਾੜ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਤੇ ਉਸਦੇ ਨਾਲ ਤਿੰਨ  ਹੋਰ ਸਾਥੀ  ਵੀ ਸਨ। ਉਨ੍ਹਾਂ ਨੇ ਉਸ ਦੀ ਮਾਂ ਨਾਲ ਵੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਰੌਲਾ ਪਾਉਣ ਤੇ ਉਹ ਉੱਥੋਂ ਭੱਜ ਗਿਆ, ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।