:

Big breaking– ਏਅਰ ਇੰਡੀਆ ਦੀ ਫਲਾਈਟ ਵਿੱਚ ਖਤਰੇ ਵਿੱਚ ਪਈ ਕਈ ਭਾਰਤੀਆਂ ਦੀ ਜਾਨ, ਹਵਾ ਵਿੱਚ ਕੱਢ ਰਿਹਾ ਚੱਕਰ


Big breaking– ਏਅਰ ਇੰਡੀਆ ਦੀ ਫਲਾਈਟ ਵਿੱਚ ਖਤਰੇ ਵਿੱਚ ਪਈ ਕਈ ਭਾਰਤੀਆਂ ਦੀ ਜਾਨ, ਹਵਾ ਵਿੱਚ ਕੱਢ ਰਿਹਾ ਚੱਕਰ 

ਨਵੀਂ ਦਿੱਲੀ 

ਹੁਣੇ ਹੁਣੇ ਆਈ ਖਬਰ ਨੇ ਪੂਰੇ ਦੇਸ਼ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸ਼ੁਕਰਵਾਰ ਸ਼ਾਮ ਨੂੰ ਕਰੀਬ 5:40 ਤੇ ਏਅਰ ਇੰਡੀਆ ਦੀ ਫਲਾਈਟ ਨੇ ਤਾਮਿਲਨਾਡੂ ਦੇ ਚੀਰੀਪੱਲੀ ਤੋਂ ਸ਼ਾਰਜਹਾਂ ਲਈ ਉਡਾਨ ਭਰੀ ਸੀ। ਉਸ ਤੋਂ ਬਾਅਦ ਤਕਨੀਕੀ ਖਰਾਬੀ ਆ ਗਈ। ਜਿਸ ਨਾਲ ਉਸਦਾ ਲੈਂਡਿੰਗ ਸਿਸਟਮ ਫੇਲ ਹੋ ਗਿਆ। ਹੁਣ ਜਹਾਜ ਪਿਛਲੇ ਦੋ ਘੰਟਿਆਂ ਤੋਂ ਹਵਾ ਵਿੱਚ ਚੱਕਰ ਕੱਟ ਰਿਹਾ ਹੈ। ਜਹਾਜ ਵਿੱਚ ਕਰੀਬ 140 ਸਵਾਰੀਆਂ ਹਨ। ਜਿਨਾਂ ਤੋਂ ਜਿਆਦਾਤਰ ਭਾਰਤੀ ਹਨ ਇਸ ਖਬਰ ਨੇ ਸਾਰਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਫਿਲਹਾਲ ਅਧਿਕਾਰੀਆਂ ਵੱਲੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦਾ ਕੀ ਹੋਵੇਗਾ ਅਗਲੇ ਕੁਝ ਘੰਟਿਆਂ ਵਿੱਚ ਸਾਫ ਹੋ ਜਾਵੇਗਾ। ਫਿਲਹਾਲ ਸਾਰਿਆਂ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਅਪਡੇਟ –

ਏਅਰ ਇੰਡੀਆ ਦੀ ਫਲਾਈਟ ਦੀ ਸੁਰੱਖਿਆ ਲੈਂਡਿੰਗ ਕਰਵਾ ਦਿੱਤੀ ਗਈ ਹੈ। ਜਿਸ ਜਗਹਾ ਤੋਂ ਜਹਾਜ਼ ਉੱਡਿਆ ਸੀ ਉਸੇ ਜਗ੍ਹਾ ਤੇ ਇਸਦੀ ਲੈਂਡਿੰਗ ਹੋ ਗਈ ਹੈ। ਤਕਨੀਕੀ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਤਿੰਨ ਘੰਟੇ ਉਸਨੇ ਆਸਮਾਨ ਤੇ ਚੱਕਰ ਇਸ ਲਈ ਕੱਟੇ ਸਨ ਤਾਂ ਕਿ ਜਹਾਜ ਵਿਚਲਾ ਤੇਲ ਖਤਮ ਹੋ ਜਾਵੇ। ਜਿਸ ਕਾਰਨ ਅਗਰ ਕੋਈ ਕਰੈਸ਼ ਹੋਣ ਦਾ ਹਾਦਸਾ ਹੁੰਦਾ ਹੈ ਤਾਂ ਜਿਆਦਾ ਤੇਲ ਹੋਣ ਦੀ ਹਾਲਤ ਵਿੱਚ ਅੱਗ ਬਹੁਤ ਜਿਆਦਾ ਭੜਕ ਜਾਂਦੀ ਹੈ। ਜਿਸ ਦੇ ਚਲਦਿਆਂ ਹਵਾ ਤੇ ਚੱਕਰ ਲਗਾ ਰਿਹਾ ਸੀ। ਲੇਕਿਨ ਚਾਲਕ ਦਲ ਨੇ ਆਪਣੀ ਸੂਝ ਬੂਝ ਦਿਖਾਉਂਦਿਆਂ ਹੋਇਆਂ ਉਸ ਦੀ ਸੁਰੱਖਿਤ ਲੈਂਡਿੰਗ ਕਰਵਾ ਲਈ ਹੈ।