:

ਏਅਰ ਇੰਡੀਆ ਦੀ ਫਲਾਈਟ 140 ਮੁਸਾਫਰ ਸਨ ਸਵਾਰ, ਪੈ ਗਿਆ ਨੁਕਸਾਨ, ਪੜ੍ਹੋ ਫਿਰ ਪਾਇਲਟ ਨੇ ਕੀ ਕੀਤਾ

ਏਅਰ ਇੰਡੀਆ ਦੀ ਫਲਾਈਟ 140 ਮੁਸਾਫਰ ਸਨ ਸਵਾਰ, ਪੈ ਗਿਆ ਨੁਕਸਾਨ, ਪੜ੍ਹੋ ਫਿਰ ਪਾਇਲਟ ਨੇ ਕੀ ਕੀਤਾ

ਤਿਰੂਚਰਾਪੱਲੀ

ਏਅਰ ਇੰਡੀਆ ਦੀ ਤਿਰੂਚਰਾਪੱਲੀ ਤੋਂ ਸ਼ਾਰਜਾਹ ਜਾ ਰਹੀ ਫਲਾਈਟ ਦੇ ਉਡਾਣ ਭਰਨ ਤੋਂ ਬਾਅਦ ਤੁਰੰਤ ਤਕਨੀਕੀ ਨੁਕਸ ਪੈ ਗਿਆ ਤੇ ਜਹਾਜ਼ ਦੇ ਟਾਇਰ ਪੂਰੀ ਤਰ੍ਹਾਂ ਬੰਦ ਨਹੀਂ ਹੋਏ। ਨੁਕਸ ਪੈਣ ਮਗਰੋਂ ਜਹਾਜ਼ ਦੋ ਘੰਟੇ ਤੱਕ ਹਵਾ ਵਿਚ ਗੇੜੇ ਕੱਢਦਾ ਰਿਹਾ ਤਾਂ ਜੋ ਸਾਰਾ ਤੇਲ ਮੁਕਾ ਦਿੱਤਾ ਜਾਵੇ ਤੇ ਇਸ ਉਪਰੰਤ ਜਹਾਜ਼ ਦੀ ਵਾਪਸ ਤਿਰੂਚਰਾਪੱਲੀ ਵਿਚ ਸੇਫ ਲੈਂਡਿੰਗ ਹੋਈ।

Source babushahi