ਨਹਿਰ ਚ ਡਿੱਗੇ ਕਾਰ ਤਿੰਨ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਅੱਠ ਲੋਕਾਂ ਦੀ ਹੋਈ ਮੌਤ
- Admin Default
- 12 Oct, 2024 06:31
ਨਹਿਰ ਚ ਡਿੱਗੇ ਕਾਰ ਤਿੰਨ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਅੱਠ ਲੋਕਾਂ ਦੀ ਹੋਈ ਮੌਤ
ਚੰਡੀਗੜ੍ਹ
ਦੁਸਹਿਰੇ ਵਾਲੇ ਦਿਨ ਇੱਕ ਬੇਹਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇੱਕ ਕਾਰ ਨਹਿਰ ਵਿੱਚ ਡਿੱਗ ਪਈ। ਜਿਸ ਦੇ ਨਾਲ ਇੱਕ ਹੀ ਪਰਿਵਾਰ ਦੇ ਅੱਠ ਲੋਕਾਂ ਦੀ ਮੌਤ ਹੋ ਗਈ। ਇਹਨਾਂ ਦੇ ਵਿੱਚ ਤਿੰਨ ਬੱਚੇ ਸਨ ਇਹ ਘਟਨਾ ਹਰਿਆਣਾ ਦੇ ਸ਼ਹਿਰ ਕੈਥਲ ਦੀ ਹੈ। ਜਿੱਥੇ ਇੱਕ ਪਰਿਵਾਰ ਦੁਸਹਿਰੇ ਵਾਲੇ ਦਿਨ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਉਹਨਾਂ ਨੇ ਆਟੋ ਕਾਰ ਨੂੰ ਨਹਿਰ ਵਿੱਚ ਡਿੱਗਦਿਆਂ ਹੋਇਆਂ ਦੇਖਿਆ ਉਸ ਵਿੱਚ ਤਿੰਨ ਬੱਚਿਆਂ ਸਮੇਤ ਅੱਠ ਲੋਕ ਸਵਾਰ ਸਨ। ਇਹ ਘਟਨਾ ਸਵੇਰ ਦੇ ਸਮੇਂ ਹੋਈ ਜਦੋਂ ਦੁਸ਼ਹਿਰੇ ਦੀ ਛੁੱਟੀ ਵਾਲੇ ਦਿਨ ਲੋਕ ਆਪੋ ਆਪਣੇ ਘਰਾਂ ਵਿੱਚ ਸਨ। ਆਸੇ ਪਾਸੇ ਦੇ ਲੋਕ ਇਸ ਘਟਨਾ ਤੋਂ ਬਾਅਦ ਇਕੱਠੇ ਹੋ ਗਏ। ਉਹਨਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਕੰਮ ਸ਼ੁਰੂ ਕੀਤੇ ਫਿਲਹਾਲ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਹੈ।







