ਜਲਦੀ ਹੀ 25 ਹਜ਼ਾਰ ਅਹੁਦਿਆਂ ਦੀ ਭਰਤੀ ਦੇ ਨਤੀਜੇ ਐਲਾਨੇ ਜਾਣਗੇ - ਮੁੱਖ ਮੰਤਰੀ ਨਾਇਬ ਸਿੰਘ ਸੈਨੀ
- Admin Default
- 12 Oct, 2024 07:06
ਜਲਦੀ ਹੀ 25 ਹਜ਼ਾਰ ਅਹੁਦਿਆਂ ਦੀ ਭਰਤੀ ਦੇ ਨਤੀਜੇ ਐਲਾਨੇ ਜਾਣਗੇ - ਮੁੱਖ ਮੰਤਰੀ ਨਾਇਬ ਸਿੰਘ ਸੈਨੀ
- ਜਲਦੀ ਜੁਆਇਨਿੰਗ ਲੈਟਰ ਵੀ ਹੋਣਗੇ ਜਾਰੀ
- ਪਿਛਲੇ 10 ਸਾਲਾਂ ਵਿਚ ਬਿਨ੍ਹਾਂ ਪਰਚੀ ਤੇ ਖਰਚੀ ਦੀ ਸਰਕਾਰ ਨੂੰ ਚਲਾਇਆ - ਮੁੱਖ ਮੰਤਰੀ
- ਵਿਜੈਦਸ਼ਮੀ ਦੇ ਮਹਾਪਰਵ 'ਤੇ ਮੁੱਖ ਮੰਤਰੀ ਨੇ ਦਿੱਤੀ ਵਧਾਈ ਤੇ ਸ਼ੁਭਕਾਮਨਾਵਾਂ
ਚੰਡੀਗੜ੍ਹ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਸਰਕਾਰ ਨੌਜੁਆਨਾਂ ਦੀ ਭਲਾਈ ਲਈ ਸਦਾ ਮੋਹਰੀ ਰਹੀ ਹੈ ਅਤੇ ਇਸੀ ਲੜ੍ਹੀ ਵਿਚ ਜਲਦੀ ਹੀ 25 ਹਜਾਰ ਅਹੁਦਿਆਂ ਦੀ ਭਰਤੀ ਦੇ ਨਤੀਜੇ ਬਹੁਤ ਜਲਦੀ ਐਲਾਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੈ ਜੁਅਿਾਇਨਿੰਗ ਲੈਟਰ ਵੀ ਜਾਰੀ ਕਰ ਦਿੱਤੇ ਜਾਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਅੱਜ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਮੈਂ ਸੁੰਹ ਬਾਅਦ ਵਿਚ ਲਵਾਂਗਾ ਅਤੇ ਨੌਜੁਆਨਾਂ ਨੂੰ ਨੋਕਰੀ ਦੇ ਜੁਆਇੰਨਿੰਗ ਲੈਟਰ ਪਹਿਲਾਂ ਹੋਣਗੇ ਜਾਰੀ
ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਵਿਚ ਬਿਨ੍ਹਾਂ ਪਰਚੀ ਤੇ ਖਰਚੀ ਦੀ ਸਰਕਾਰ ਨੁੰ ਚਲਾਇਆ ਹੈ ਅਤੇ ਨੌਜੁਆਨਾਂ ਤੇ ਉਨ੍ਹਾਂ ਦੇ ਮਾਂਪਿਆਂ ਨੇ ਸਾਡੇ 'ਤੇ ਤੀਜੀ ਵਾਰ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਜਦੋਂ ਤੋਂ ਮੈਂਨੂੰ ਮੁੱਖ ਮੰਤਰੀ ਵਜੋ ਜਿਮੇਵਾਰੀ ਮਿਲੀ ਉਦੋਂ ਮੈਨੂੰ 50 ਹਜਾਰ ਨੌਜੁਆਨਾਂ ਨੂੰ ਨਵੀਂ ਨੌਕਰੀ ਦੇਣ ਦੀ ਗੱਲ ਕਹੀ ਸੀ ਅਤੇ ਇੰਨ੍ਹਾਂ 50 ਹਜਾਰ ਵਿੱਚੋਂ 15 ਹਜਾਰ ਨੌਜੁਆਨਾਂ ਨੂੰ ਪਿਛਲੇ ਕਾਰਜਕਾਲ ਵਿਚ ਜੁਅਿਾਇੰਨਿੰਗ ਲੈਟਰ ਦੇ ਦਿੱਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ 25 ਹਜਾਰ ਨੌਜੁਆਨਾਂ ਨੂੰ ਜੁਆਇਨਿੰਗ ਲੈਟਰ ਦੇਣ ਲਈ ਤਿਆਰ ਸਨ ਉਦੋਂ ਵਿਰੋਧੀ ਧਿਰ ਕੋਰਟ ਵਿਚ ਚਲਾ ਗਿਆ ਅਤੇ ਚੋਣ ਕਮਿਸ਼ਨ ਨੂੰ ਵੀ ਪੱਤਰ ਲਿਖਿਆ ਕਿ ਹੁਣ ਚੋਣ ਦੌਰਾਨ ਇਹ ਨਤੀਜੇ ਨਹੀਂ ਕੱਢ ਸਕਦੇ। ਇਸ ਸਬੰਧ ਵਿਚ ਚੋਣ ਕਮਿਸ਼ਨ ਨੇ ਪੱਤਰ ਜਾਰੀ ਕੀਤਾ ਕਿ ਜਦੋਂ ਤਕ ਚੋਣ ਨਹੀਂ ਹੋਵੇ ਉਦੋਂ ਤਕ ਨਤੀਜੇ ਐਲਾਨ ਨਹੀਂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਦੋਂ ਮੈਂ ਐਲਾਨ ਕੀਤਾ ਸੀ ਕਿ ਮੈਂ ਸੁੰਹ ਬਾਅਦ ਵਿਚ ਲਵਾਂਗਾਂ ਅਤੇ ਨੌਜੁਆਨਾਂ ਦੇ ਨੌਕਰੀ ਦੇ ਜੁਆਇਨਿੰਗ ਲੈਟਰ ਪਹਿਲਾਂ ਜਾਰੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਅੱਜ ਰਾਜ ਜਾਂ ਕੱਲ ਤਕ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੌਜੁਆਨਾਂ ਦੀ ਹਿਤੇਸ਼ੀ ਸਰਕਾਰ ਹੈ ਅਤੇ ਅਸੀਂ ਨੌਜੁਆਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਰਹੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਾਵੁਣਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ।
ਮੁੱਖ ਮੰਤਰੀ ਨੇ ਕਾਂਗਰਸ ਪਾਰਟੀ 'ਤੇ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਨੌਜੁਆਨਾਂ ਦੇ ਸਪਨਿਆਂ ਨੂੰ ਚੂਰ-ਚੂਰ ਕਰਨ ਦਾ ਕੰਮ ਕੀਤਾ ਅਤੇ ਨਤੀਜੇ ਐਲਾਨ ਕਰਨ ਵਿਚ ਪਾਬੰਦੀ ਲਗਵਾਈ। ਉਨ੍ਹਾਂ ਨੇ ਕਿਹਾ ਕਿ ਸੁੰਹ ਚੁੱਕ ਸਮਾਰੋਹ ਵਿਚ ਅਸੀਂ ਇੰਨ੍ਹਾਂ ਸਾਰੇ ਨੌਜੁਆਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੱਦਾ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇਸ਼ ਅਤੇ ਸੂਬੇ ਨੂੰ ਵਿਕਾਸ ਦੀ ਰਾਹ 'ਤੇ ਲਗਾਤਾਰ ਗਤੀ ਦੇਣ ਲਈ ਪ੍ਰਤੀਬੱਧ ਹਨ ਅਤੇ ਇਸੀ ਦਿਸ਼ਾ ਵਿਚ ਨੌਜੁਆਨਾਂ ਨੂੰ ਅਸੀਂ ਸਰਕਾਰ ਰੁਜਗਾਰ ਦੇਣ ਦਾ ਕੰਮ ਕਰੇਗੀ।
ਹਰਿਆਣਾ ਦਾ ਯੁਵਾ ਨੌਕਰੀ ਦੇਣ ਵਾਲਾ ਬਣੇ
ਸੀਐਮ ਨੇ ਕਿਹਾ ਕਿ ਹਰਿਆਣਾ ਵਿਚ ਡਬਲ ਇੰਜਨ ਦੀ ਸਰਕਾਰ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਸਟਾਰਟ ਅੱਪ ਇੰਡੀਆ, ਮੇਕ ਇਨ ਇੰਡੀਆ ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਰਗੇ ਕਈ ਪ੍ਰੋਗ੍ਰਾਮਾਂ ਤਹਿਤ ਨੌਜੁਆਨਾਂ ਨੂੰ ਆਪਣੇ ਪੈਰਾ 'ਤੇ ਖੜਾ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਤਾਂ ਜੋ ਉਹ ਆਪਣੇ ਤੇ ਆਪਣੇ ਪਰਿਵਾਰ ਨੂੰ ਅੱਗੇ ਵਧਾ ਸਕਣ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਦਾ ਨੌਜੁਆਂਨ ਨੌਕਰੀ ਦੇਣ ਵਾਲਾ ਬਣੇ ਅਤੇ ਇਸ ਸਬੰਧ ਵਿਚ ਅਸੀਂ ਨੀਤੀਆਂ ਨਿਰਧਾਰਤ ਕਰਦੇ ਰਹਾਂਗੇ।
ਵਿਜੈਦਸ਼ਮੀ ਦੇ ਪਰਵ 'ਤੇ ਮੁੱਖ ਮੰਤਰੀ ਨੇ ਦਿੱਤੀ ਵਧਾਈ ਅਤੇ ਸ਼ੁਭਕਾਮਨਾਵਾਂ
ਵਿਜੈਦਸ਼ਮੀ ਦੀ ਪਹਿਲਾਂ ਸ਼ਾਮ 'ਤੇ ਮੁੱਖ ਮੰਤਰੀ ਨੇ ਅੱਜ ਰਾਮਨਵਮੀ ਦੇ ਮੌਕੇ 'ਤੇ ਕੰਨਿਆਵਾਂ/ਬੇਟੀਆਂ ਨੂੰ ਪਵਿੱਤਰ ਨਰਾਤਿਆਂ ਅਤੇ ਰਾਮਨਵਮੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੁੱਲ ਵਿਜੈਦਸ਼ਮੀ ਦਾ ਤਿਉਹਾਰ ਹੈ ਅਤੇ ਇਸ ਤਿਊਹਾਰ ਨੂੰ ਪੂਰੇ ਦੇਸ਼ ਖੁਸ਼ੀ ਨਾਲ ਮਨਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਿਉਹਾਰ ਸਾਡੇ ਸਭਿਆਚਾਰ ਤੇ ਸੰਸਕਾਰਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਸਾਰੇ ਹਰਿਆਣਾਵਾਸੀਆਂ ਅਤੇ ਦੇਸ਼ਵਾਸੀਆਂ ਨੂੰ ਦਸ਼ਹਿਰੇ ਦੇ ਤਿਉਹਾਰ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
Source babushahi







