:

ਝੋਨੇ ਦੀ ਖਰੀਦ ਕੰਮ ਵਿਚ ਲਾਪ੍ਰਵਾਹੀ ਵਰਤਣ 'ਤੇ 2 ਕਰਮਚਾਰੀ ਸਸਪੈਂਡ


ਝੋਨੇ ਦੀ ਖਰੀਦ ਕੰਮ ਵਿਚ ਲਾਪ੍ਰਵਾਹੀ ਵਰਤਣ 'ਤੇ 2 ਕਰਮਚਾਰੀ ਸਸਪੈਂਡ

ਚੰਡੀਗੜ੍ਹ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੰਡੀਆਂ ਵਿਚ ਝੋਨਾ ਖਰੀਦ ਕੰਮ ਵਿਚ ਕਿਸਾਨਾਂ ਤੇ ਆੜਤੀਆਂ ਨੂੰ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਹੈ। ਕਿਸਾਨਾਂ ਦੀ ਝੋਨਾ ਜਿਵੇਂ ਹੀ ਮੰਡੀ ਵਿਚ ਆਉਂਦਾ ਹੈ ਉਸ ਨੂੰ ਸਬੰਧਿਤ ਏਜੰਸੀ ਨਿਯਮਾਂ ਤਹਿਤ ਖਰੀਦਣਾ ਯਕੀਨੀ ਕਰਨ। ਝੋਨਾ ਖਰੀਦ ਕੰਮ ਵਿਚ ਲਾਡਵਾ ਵਿਚ ਲਾਪ੍ਰਵਾਹੀ ਵਰਤਣ ਦੇ ਮਾਮਲੇ ਵਿਚ ਹੈਫੇਡ ਦੇ ਮੈਨੇਜਰ/ਇੰਸਪੈਕਟਰ ਕੁਲਦੀਪ ਜਾਂਗੜਾ ਨੂੰ ਤੇ ਡੀਐਫਐਸਸੀ ਵਿਭਾਗ ਦੇ ਇੰਸਪੈਕਟਰ ਸੰਦੀਪ ਅਹਿਲਾਵਤ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਅੱਜ ਪਿਪਲੀ, ਲਾਡਵਾ ਤੇ ਬਾਬੈਨ ਮੰਡੀ ਦਾ ਦੌਰਾ ਕਰ ਰਹੇ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅਨਾਜ ਮੰਡੀ ਦਾ ਦੌਰਾ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਝੋਨਾ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਹੋਵੇ ਅਤੇ ਉਨ੍ਹਾਂ ਦੀ ਲਿਫਟਿੰਗ ਵੀ ਸਮੇਂ ਸਿਰ ਹੋਣੀ ਚਾਹੀਦੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦੀ ਅਦਾਇਗੀ ਵੀ ਨਿਰਧਾਰਿਤ ਸਮੇਂ 'ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਤੇ ਆੜਤੀਆਂ ਨੂੰ ਸਾਰੀ ਮੁੱਢਲੀ ਸਹੂਲਤਾਂ ਉਪਲਬਧ ਹੋਣੀ ਚਾਹੀਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਫਸਲਾਂ ਨੂੰ ਵੇਚਣ ਵਿਚ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਬੰਧਿਤ ਅਧਿਕਾਰੀ ਇਹ ਵੀ ਯਕੀਨੀ ਕਰਨ ਕਿ ਮੰਡੀ ਵਿਚ ਜਿਵੇਂ ਹੀ ਕਿਸਾਨ ਆਪਣੇ ਝੋਨੇ ਦੀ ਫਸਲ ਲੈ ਕੇ ਆਉਂਦਾ ਹੈ ਉਸ ਦਾ ਝੋਨਾ ਐਮਐਸਪੀ 'ਤੇ ਖਰੀਦਿਆ ਜਾਵੇ।


Source babushahi