ਜ਼ਿਲ੍ਹਾ ਤਰਨ ਤਾਰਨ ਦੇ ਕਸਬੇ ਚ ਕੰਬਲਾਂ ਦੀ ਫੈਕਟਰੀ ਚ ਲੱਗੀ ਭਿਆਨਕ ਅੱਗ -ਲੱਖਾਂ ਦਾ ਹੋਇਆ ਨੁਕਸਾਨ- ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
- Admin Default
- 13 Oct, 2024 09:22
ਜ਼ਿਲ੍ਹਾ ਤਰਨ ਤਾਰਨ ਦੇ ਕਸਬੇ ਚ ਕੰਬਲਾਂ ਦੀ ਫੈਕਟਰੀ ਚ ਲੱਗੀ ਭਿਆਨਕ ਅੱਗ -ਲੱਖਾਂ ਦਾ ਹੋਇਆ ਨੁਕਸਾਨ- ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਤਰਨ ਤਾਰਨ,
ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਗੋਲ ਵਾਰਡ ਵਿਖੇ ਇਲਾਕੇ ਦੀ ਮਸ਼ਹੂਰ ਉੱਚ ਸੰਗਮ ਕੰਬਲਾਂ ਦੀ ਫੈਕਟਰੀ ਵਿੱਚ ਉਸ ਟਾਈਮ ਭਿਆਨਕ ਅੱਗ ਲੱਗ ਗਈ ਜਦ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਜਿਸ ਕਾਰਨ ਕਰੋੜਾਂ ਰੁਪਈਆਂ ਦਾ ਮਾਲੀ ਨੁਕਸਾਨ ਹੋ ਗਿਆ ਪਰ ਗੁਰੂ ਕਿਰਪਾ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਸ ਉਪਰੰਤ ਅੱਠ ਤੋਂ 10 ਗੱਡੀਆਂ ਵੱਲੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਫੈਕਟਰੀ ਵਿੱਚ ਕੰਮ ਕਰਦੇ ਕਰਿੰਦੇ ਨੇ ਦੱਸਿਆ ਕਿ ਫੈਕਟਰੀ ਵਿੱਚ ਤਕਰੀਬਨ 2000 ਦੇ ਕਰੀਬ ਵਿਅਕਤੀ ਕੰਮ ਕਰਦੇ ਹਨ ਪਰ ਅੱਜ ਦੁਸਹਿਰੇ ਦੀ ਛੁੱਟੀ ਹੋਣ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ਫਿਲਹਾਲ ਫਾਇਰਬਗਰੇਡ ਦੀਆਂ ਗੱਡੀਆਂ ਵੱਲੋਂ ਅੱਗ ਦੇ ਕਾਬੂ ਪਾਇਆ ਜਾ ਰਿਹਾ ਹੈ
Source babushahi







