ਆਖਿਰ ਕਿਉਂ ਰਾਤ ਦੇ 11 ਵਜੇ ਤੱਕ ਪੋਲਿੰਗ ਸਟਾਫ ਨਹੀਂ ਕੀਤਾ ਗਿਆ ਰਵਾਨਾ
- Admin Default
- 15 Oct, 2024 07:23
ਆਖਿਰ ਕਿਉਂ ਰਾਤ ਦੇ 11 ਵਜੇ ਤੱਕ ਪੋਲਿੰਗ ਸਟਾਫ ਨਹੀਂ ਕੀਤਾ ਗਿਆ ਰਵਾਨਾ
ਆਪਣੀ ਮਰਜ਼ੀ ਨਾਲ ਕਿਵੇਂ ਕੱਟ ਸਕਦੇ ਹਨ ਅਧਿਕਾਰੀ ਕਿਸੇ ਦੀ ਡਿਊਟੀ _ਬੀਡੀਪੀਓ ਬੋਲਿਆ
ਸਵੇਰ ਦੇ ਭੁੱਖੇ ਭਾਣੇ ਬੈਠੇ ਲੇਡੀਜ ਸਟਾਫ ਨੇ ਵੀ ਖੋਲੀ ਦੁਰਵਿਵਸਥਾ ਦੀ ਪੋਲ ,
ਗੁਰਦਾਸਪੁਰ
ਜਿੱਥੇ ਅੱਜ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਬੀਤੀ ਸ਼ਾਮ ਹੀ ਪੋਲਿੰਗ ਪਾਰਟੀਆਂ ਪੂਰੀ ਤਿਆਰੀ ਨਾਲ ਆਪਣੇ ਆਪਣੇ ਇਲਾਕਿਆਂ ਲਈ ਰਵਾਨਾ ਕਰ ਦਿੱਤਾ ਗਈਆਂ ਸਨ ਉਥੇ ਹੀ ਧਾਰੀਵਾਲ ਦੇ ਹਿੰਦੂ ਕੰਨਿਆ ਮਹਾਵਿਦਿਆਲੇ ਵਿੱਚ ਅਧਿਕਾਰੀਆਂ ਦੀ ਵੱਡੀ ਦੁਰਵਿਵਸਥਾ ਵੇਖਣ ਨੂੰ ਮਿਲੀ । ਖਬਰ ਲਿਖੇ ਜਾਣ ਤੱਕ ਰਾਤ 11 ਵਜੇ ਤੱਕ ਦੋ ਪੋਲਿੰਗ ਪਾਰਟੀਆਂ ਨੂੰ ਆਪਣੇ ਆਪਣੇ ਵੋਟਿੰਗ ਹਲਕਿਆਂ ਲਈ ਰਵਾਨਾ ਨਹੀਂ ਕੀਤਾ ਗਿਆ ਸੀ ਜਦਕਿ ਸਟਾਫ ਵਿੱਚ ਜਿਆਦਾਤਰ ਔਰਤਾਂ ਸ਼ਾਮਿਲ ਸਨ ਜਿਨਾਂ ਨੇ ਦੋਸ਼ ਲਗਾਇਆ ਕਿ ਉਹ ਸਵੇਰੇ ਸਾਢੇ ਨੌਂ ਵਜੇ ਦੀਆਂ ਆ ਕੇ ਭੁੱਖੀਆਂ ਭਾਣੀਆਂ ਬੈਠੀਆਂ ਹਨ ਪਰ ਉਹਨਾਂ ਨੂੰ ਰਵਾਨਾ ਨਹੀਂ ਕੀਤਾ ਜਾ ਰਿਹਾ। ਉਹਨਾਂ ਦੋਸ਼ ਲਗਾਇਆ ਕਿ ਰਿਜ਼ਰਵ ਡਿਊਟੀਆਂ ਵਾਲੇ ਸਾਈਨ ਕਰਕੇ ਆਪਣੇ ਆਪਣੇ ਘਰ ਜਾ ਕੇ ਬੈਠ ਗਏ ਹਨ ਅਤੇ ਉਨਾ ਦੇ ਕੁਝ ਸਾਥੀ ਵੀ ਭੇਜ ਦਿੱਤੇ ਗਏ ਹਨ ਪਰ ਅਣਜਾਨੇ ਕਾਰਨਾਂ ਕਾਰਨ ਉਹਨਾਂ ਨੂੰ ਰਵਾਨਾ ਨਹੀਂ ਕੀਤਾ ਜਾ ਰਿਹਾ। ਜੇਕਰ ਉਨਾਂ ਦੇ ਜਾਣ ਲਾਇਕ ਗਰੁੱਪ ਨਹੀਂ ਬਣ ਰਹੇ ਤਾਂ ਰਿਜਰਵ ਡਿਊਟੀਆਂ ਵਾਲਿਆਂ ਨੂੰ ਬੁਲਾ ਕੇ ਗਰੁੱਪ ਬਣਾਏ ਜਾ ਸਕਦੇ ਹਨ।
ਉੱਥੇ ਹੀ ਐਸਡੀਐਮ ਕਰਮਜੀਤ ਸਿੰਘ ਅਧਿਕਾਰੀਆਂ ਦਾ ਬਚਾਅ ਕਰਦੇ ਨਜ਼ਰ ਆਏ। ਉਨਾਂ ਨੇ ਕਿਹਾ ਕਿ ਸਿਰਫ ਇੱਕ ਪੋਲਿੰਗ ਪਾਰਟੀਆਂ ਰਵਾਨਾ ਕਰਨ ਵਾਲੀਆਂ ਹਨ। ਉਹਨਾਂ ਨੇ ਇਸ ਦੇਰੀ ਦਾ ਕਾਰਨ ਇਹ ਦੱਸਿਆ ਕਿ ਕੁਝ ਸਟਾਫ ਮੈਂਬਰਾਂ ਦੀਆਂ ਡਬਲ ਡਿਊਟੀਆਂ ਲੱਗ ਗਈਆਂ ਹਨ ਅਤੇ ਕੁਝ ਕੁ ਬਿਨਾਂ ਹਾਜ਼ਰੀ ਲਗਾਏ ਚਲੇ ਗਏ ਹਨ। ਜਲਦੀ ਹੀ ਸਟਾਫ ਪੂਰਾ ਹੋ ਜਾਏਗਾ ਤੇ ਆਖਰੀ ਪੋਲਿੰਗ ਪਾਰਟੀ ਵੀ ਰਵਾਨਾ ਕਰ ਦਿੱਤੀ ਜਾਵੇਗੀ ਪਰ ਰਾਤ ਦੇ 11 ਵਜੇ ਤੱਕ ਅਜਿਹਾ ਨਹੀਂ ਹੋ ਸਕਿਆ ਸੀ। ਨਾਲ ਹੀ ਐਸਡੀਐਮ ਨੇ ਇਹ ਵੀ ਕਿਹਾ ਕਿ ਸਟਾਫ ਦੇ ਖਾਣ ਪੀਣ ਦਾ ਇਥੇ ਪੂਰਾ ਇੰਤਜ਼ਮ ਕੀਤਾ ਗਿਆ ਹੈ। ਲੇਡੀ ਸਟਾਫ ਭੁੱਖੇ ਭਾਣੇ ਹੋਣ ਦਾ ਝੂਠਾ ਦੋਸ਼ ਲਗਾ ਰਿਹਾ ਹੈ।
Source babushahi







