ਡਰੈਗਨ ਡੋਰ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ: ਰੇਲਵੇ ਦਾ ਸੀ ਮੁਲਾਜ਼ਮ
- Admin Default
- 16 Oct, 2024 07:23
ਡਰੈਗਨ ਡੋਰ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ: ਰੇਲਵੇ ਦਾ ਸੀ ਮੁਲਾਜ਼ਮ
- ਨੌਜਵਾਨ ਜਾ ਰਿਹਾ ਸੀ ਆਪਣੇ ਘਰ
ਅੰਮ੍ਰਿਤਸਰ
- ਸਰਦੀਆਂ ਦਾ ਮੌਸਮ ਜਦੋਂ ਹੀ ਸ਼ੁਰੂ ਹੁੰਦਾ ਹੈ ਉਸ ਵੇਲੇ ਤੋਂ ਲੈ ਕੇ ਲੋੜੀ ਤੱਕ ਲਗਾਤਾਰ ਹੀ ਚਾਈਨਾ ਡੋਰ ਦੀ ਵਰਤੋਂ ਨੌਜਵਾਨਾਂ ਵੱਲੋਂ ਪਤੰਗ ਉਡਾਣ ਲਈ ਕੀਤੀ ਜਾਂਦੀ ਹੈ ਅਤੇ ਇਸ ਡੋਰ ਕਾਰਨ ਬਹੁਤ ਸਾਰੇ ਪੰਛੀ ਅਤੇ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਪ੍ਰਾਪਤ ਹੁੰਦੀ ਹੈ, ਲੇਕਿਨ ਲੋਕ ਅੱਜ ਵੀ ਇਸ ਤੋਂ ਸੁਚੇਤ ਨਜ਼ਰ ਨਹੀਂ ਆਉਂਦੇ। ਉੱਥੇ ਹੀ ਅੰਮ੍ਰਿਤਸਰ ਦੇ ਵੇਰਕਾ ਦੇ ਬਰਿਜ ਉੱਤੇ ਇੱਕ ਨੌਜਵਾਨ ਜਦੋਂ ਕਿ ਆਪਣੇ ਘਰੋਂ ਤੇ ਨੌਕਰੀ ਤੇ ਜਾ ਰਿਹਾ ਸੀ ਉਸ ਵੇਲੇ ਉਸ ਦੇ ਗਲੇ ਚ ਚਾਈਨਾ ਡੋਰ ਫਿਰਨ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪੰਛੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਉਹਨਾਂ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ
ਖੂਨੀ ਡੋਰ ਦੀ ਚਪੇੜ ਚ ਇੱਕ ਹੋਰ ਨੌਜਵਾਨ ਆਉਂਦਾ ਹੋਇਆ ਨਜ਼ਰ ਆਇਆ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਓਵਰ ਬ੍ਰਿਜ ਦਾ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਆਪਣੇ ਘਰੋਂ ਨੌਕਰੀ ਤੇ ਜਾ ਰਿਹਾ ਸੀ ਅਤੇ ਜਦੋਂ ਉਹ ਇਸ ਬ੍ਰਿਜ ਤੋਂ ਲੰਘ ਰਿਹਾ ਸੀ ਉਸ ਵੇਲੇ ਉਹ ਉਸ ਵੱਲੋਂ ਡਰੈਗਨ ਡੋ ਦੀ ਚਪੇਟ ਵਿੱਚ ਆ ਗਿਆ ਜਿਸ ਨਾਲ ਉਸਦੇ ਗਲੇ ਦੇ ਵਿੱਚ ਕੱਟ ਲੱਗ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਹੀ ਘਾਇਲ ਨੂੰ ਨੌਜਵਾਨ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਲੇਕਿਨ ਡਾਕਟਰਾਂ ਵੱਲੋਂ ਪਹਿਲਾਂ ਹੀ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਉਸਦੇ ਸੰਗੀ ਸਾਥੀਆਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਕਾਰਨ ਉਹਦੇ ਪਰਿਵਾਰਿਕ ਮੈਂਬਰ ਦੀ ਮੌਤ ਹੋਈ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਵਿਅਕਤੀ ਵੱਲੋਂ ਇਹ ਪਤੰਗਬਾਜ਼ੀ ਇਸ ਡੋਰ ਨਾਲ ਕੀਤੀ ਜਾ ਰਹੀ ਸੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਸਰਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਬਟਾਲਾ ਰੋਡ ਓਵਰ ਬ੍ਰਿਜ ਉੱਪਰ ਨੌਜਵਾਨ ਦੀ ਚਾਈਨਾ ਡੋਰ ਕਰਨ ਮੌਤ ਹੋ ਗਈ ਹੈ ਅਤੇ ਅਸੀਂ ਮ੍ਰਿਤਕ ਦੇਹ ਨੂੰ ਲੈ ਕੇ ਕਬਜ਼ੇ ਚ ਪੋਸਟਮਾਰਟਮ ਕਰਵਾ ਰਹੇ ਹਾਂ ਅਤੇ ਓਕੇ ਜੀ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਇੱਥੇ ਦੱਸਣ ਯੋਗ ਹੈ ਕਿ ਜਦੋਂ ਲੋੜੀ ਦਾ ਤਿਉਹਾਰ ਆਉਂਦਾ ਹੈ ਉਸ ਵੇਲੇ ਬਹੁਤ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਲੇਕਿਨ ਇਸੇ ਡਰੈਗਨ ਡੋਰ ਦੇ ਨਾਲ ਬਹੁਤ ਸਾਰੇ ਨੌਜਵਾਨ ਅਤੇ ਪੰਛੀ ਵੀ ਘਾਇਲ ਹੁੰਦੇ ਹਨ ਲੇਕਿਨ ਅੱਜ ਕੱਲ ਦੇ ਲੋਕ ਸਿਰਫ ਚੰਦ ਪੈਸੇ ਬਚਾਉਣ ਵਾਸਤੇ ਲੋਕਾਂ ਦੀ ਜਾਨ ਨਾਲ ਖੇਲਦੇ ਹੋਏ ਨਜ਼ਰ ਆ ਰਹੇ ਹਨ। ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਐਸਐਚਓ ਮੋਹਕਮਪੁਰ ਦੇ ਵੱਲੋਂ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਆ ਹੁਣ ਵੇਖਣਾ ਹੋਵੇਗਾ ਕਿ ਇਸ ਧਾਰਾ ਤੋਂ ਬਾਅਦ ਕੀ ਲੋਕ ਸੁਧਰਦੇ ਹਨ ਜਾਂ ਫਿਰ ਇਸ ਡਰੈਗਨ ਡੋਰ ਦਾ ਇਸਤੇਮਾਲ ਕਰ ਲੋਕਾਂ ਦੀ ਜਾਨ ਖਤਰੇ ਚ ਪਾਉਂਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ।
Source babushahi







