:

ਸਰਪੰਚੀ ਦੀ ਜਿੱਤ ਦਾ ਜਸ਼ਨ ਮਨਾ ਰਹੋ ਹਜੂਮ ਤੇ ਚੜੀ ਤੇਜ਼ ਰਫਤਾਰ ਕਾਰ, 13 ਨੂੰ ਕੀਤਾ ਫਟੜ


ਸਰਪੰਚੀ ਦੀ ਜਿੱਤ ਦਾ ਜਸ਼ਨ ਮਨਾ ਰਹੋ ਹਜੂਮ ਤੇ ਚੜੀ ਤੇਜ਼ ਰਫਤਾਰ ਕਾਰ, 13 ਨੂੰ ਕੀਤਾ ਫਟੜ

ਗੁਰਦਾਸਪੁਰ

ਬਟਾਲਾ ਨੇੜਲੇ ਪਿੰਡ ਧਰਮਕੋਟ ਵਿੱਚ ਨਵੀਂ ਬਣੀ ਪੰਚਾਇਤ ਪਿੰਡ ਦਾ ਚੱਕਰ ਲਗਾ ਕੇ ਆਪਣੇ ਸਮਰਥਕਾਂ ਦੇ ਨਾਲ ਵੋਟਰਾਂ ਦਾ ਕਰ ਰਹੇ ਸਨ ਧੰਨਵਾਦ ਕਿ ਅਚਾਨਕ ਇੱਕ ਵੱਡਾ ਹਾਦਸਾ ਵਾਪਰ ਗਿਆ। ਸੜਕ ਤੇ ਤੇਜ਼ ਰਫਤਾਰ ਆ ਰਹੀ ਕਾਰ ਦੇ ਡਰਾਈਵਰ ਨੇ ਧੰਨਵਾਦ ਕਰ ਰਹੇ ਲੋਕਾਂ ਨੂੰ ਦਰੜ ਦਿੱਤਾ। ਇਸ ਮੌਕੇ 13 ਦੇ ਕਰੀਬ ਲੋਕ ਜਖਮੀ ਹੋ ਗਏ। ਕਈ ਲੋਕਾਂ ਦੀਆਂ ਲੱਤਾਂ ਟੁੱਟ ਗਈਆਂ ਕਿਸੇ ਦਾ ਚੂਲਾ ਟੁੱਟ ਗਿਆ ਤੇ ਕਿਸੇ ਨੂੰ ਹੋਰ ਗੰਭੀਰ ਸੱਟਾਂ ਲੱਗ ਗਈਆਂ, ਜਿਨਾਂ ਨੂੰ ਬਟਾਲਾ ਵੱਖੋ ਵੱਖ  ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।

 ਘਟਨਾ ਦੇ ਚਸ਼ਮਦੀਦ ਇਧਰ ਸੁਰਿੰਦਰ ਕੁਮਾਰ ਅਤੇ ਹਰਪ੍ਰੀਤ ਨੇ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਸ਼ਾਇਦ ਨਸ਼ੇ ਵਿੱਚ ਸਨ ਅਤੇ ਉਹਨਾਂ ਵੱਲੋਂ ਘਰ ਬਹੁਤ ਤੇਜ਼ ਚਲਾਈ ਜਾ ਰਹੀ ਸੀ । ਪਹਿਲਾਂ ਉਹਨਾਂ ਨੇ ਇੱਕ ਮੋਟਰ ਸਾਈਕਲ ਨੂੰ ਟੱਕਰ ਮਾਰੀ ਤੇ ਫੇਰ ਸੜਕ ਕਿਨਾਰੇ ਖੜੇ ਲੋਕਾਂ ਤੇ ਚੜ ਗਈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।


Source babushahi