ਇਲੈਕਟਰੋਨਿਕ ਦੇ ਸ਼ੋਅ ਰੂਮ ਚ ਲੱਗੀ ਭਿਆਨਕ ਅੱਗ ..
- Admin Default
- 16 Oct, 2024 09:51
ਇਲੈਕਟਰੋਨਿਕ ਦੇ ਸ਼ੋਅ ਰੂਮ ਚ ਲੱਗੀ ਭਿਆਨਕ ਅੱਗ ..
.ਕਈ ਦੁਕਾਨਾਂ ਵੀ ਆਈਆਂ ਅੱਗ ਦੀ ਲਪੇਟ ਚ ..... ਲੱਖਾਂ ਦਾ ਨੁਕਸਾਨ ।
ਬਟਾਲਾ(ਗੁਰਦਾਸਪੁਰ)
ਦੇਰ ਰਾਤ ਬਟਾਲਾ ਦੇ ਡੇਰਾ ਰੋਡ ਫਲਾਈ ਓਵਰ ਦੇ ਹੇਠਾਂ ਇੱਕ ਇਲੈਕਟਰੋਨਿਕ ਦੇ ਸ਼ੋਅ ਰੂਮ ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਸ਼ੋਅ ਰੂਮ ਦੇ ਨਾਲ ਨਾਲ ਸ਼ੋਅ ਰੂਮ ਦੇ ਉੱਪਰ ਬਣੀ ਮਾਰਕੀਟ ਦੀਆਂ ਚਾਰ ਦੁਕਾਨਾਂ ਨੂੰ ਵੀ ਆਪਣੇ ਲਪੇਟ ਚ ਲੈ ਲਿਆ। ਇਸ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਧਰ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਭਾਰੀ ਯਤਨ ਕੀਤੇ ਜਾ ਰਹੇ ਹਨ।
ਸ਼ੋਰੂਮ ਮਾਲਕ ਨਰੋਤਮ ਸਿੰਘ ਦਾ ਕਹਿਣਾ ਹੈ ਕਿ ਅੱਗ ਉੱਪਰਲੀ ਮੰਜ਼ਿਲ ਤੇ ਇਲੈਕਟਰੋਨਿਕ ਦੇ ਸ਼ੋਅ ਰੂਮ ਦੇ ਗੁਦਾਮਾਂ ਚ ਲੱਗੀ ਹੈ। ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਸਿਵਿਲ ਡਿਫੈਂਸ ਅਤੇ ਲੋਕਾਂ ਵੱਲੋਂ ਅੱਗ ਬੁਝਾਉਣ ਲਈ ਯਤਨ ਕੀਤੇ ਗਏ ਹਨ । ਜਾਣਕਾਰੀ ਅਨੁਸਾਰ ਸ਼ੋਰੂਮ ਦੇ ਮਾਲਕਾਂ ਨੇ ਜਦ ਉੱਪਰਲੇ ਗੁਦਾਮ ਚ ਅੱਗ ਲੱਗੀ ਦੇਖੀ ਤਾਂ ਉਹਨਾਂ ਨੇ ਸ਼ੋਅ ਰੂਮ ਦੇ ਅੰਦਰੋਂ ਲੋਕਾਂ ਦੀ ਮਦਦ ਨਾਲ ਇਲੈਕਟਰੋਨਿਕ ਦਾ ਸਮਾਨ ਬਾਹਰ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ ਅਤੇ ਸ਼ੋਅ ਰੂਮ ਚ ਲੱਗਾ ਇਲੈਕਟਰੋਨਿਕ ਦਾ ਸਮਾਨ,ਫ੍ਰਿਜ, ਟੀਵੀ ਆਦਿ ਕੁਝ ਸਮਾਨ ਨੂੰ ਬੜੀ ਜਦੋਂ ਜਹਿਦ ਨਾਲ ਬਾਹਰ ਕੱਢਿਆ। ਅੱਗ ਦੀ ਸੂਚਨਾ ਨਾਲ ਮਿਲਦੇ ਹੀ ਐਸਡੀਐਮ ਬਟਾਲਾ ਵਿਕਰਮਜੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ । ਉਹਨਾਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਬੀਟਾ ਰੇਡੀਓ ਕਾਰਪੋਰੇਸ਼ਨ ਦੇ ਸ਼ੋਰੂਮ ਚ ਅੱਗ ਲੱਗ ਗਈ ਹੈ, ਜਿਸ ਤੇ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਉਹਨਾਂ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਬੀਟਾ ਰੇਡੀਓ ਸ਼ੋਰੂਮ ਦੇ ਮਾਲਕ ਨਰੋਤਮ ਸਿੰਘ ਨੇ ਦੱਸਿਆ ਕਿ ਉਹ ਸ਼ੋਰੂਮ ਬੰਦ ਕਰਕੇ ਘਰ ਚਲੇ ਗਏ ਸਨ ਅਤੇ ਉਸ ਤੋ ਬਾਅਦ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਸ਼ੋਰੂਮ ਚ ਅੱਗ ਲੱਗ ਗਈ ਹੈ। ਉਹਨਾਂ ਕਿਹਾ ਕਿ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਦੀ ਮਦਦ ਨਾਲ ਕਰੀਬ ਇਕ ਘੰਟੇ ਅੰਦਰ ਅੱਗ ਤੇ ਕਾਬੂ ਪਾਇਆ ਹੈ। ਉਹਨਾਂ ਦੱਸਿਆ ਕਿ ਅੱਗ ਨਾਲ ਲੱਖਾਂ ਦਾ ਨੁਕਸਾਨ ਹੋਇਆ, ਪਰ ਇਸ ਬਾਰੇ ਸਵੇਰੇ ਹੀ ਸਥਿਤੀ ਸਾਹਮਣੇ ਆਵੇਗੀ।
Source babushahi







